ਪੰਜਾਬ ‘ਚ ਦਿਨ ਭਰ ਠੰਡੀਆਂ ਹਵਾਵਾਂ ਦਾ ਦੌਰ ਜਾਰੀ, ਹਲਕੀ ਬਾਰਿਸ਼ ਕਾਰਨ ਤਾਪਮਾਨ ਵਿੱਚ12 ਡਿਗਰੀ ਤੱਕ ਗਿਰਾਵਟ ਕੀਤੀ ਦਰਜ

ਪੰਜਾਬ: ਪਹਾੜਾਂ ‘ਤੇ ਬਰਫਬਾਰੀ ਕਾਰਨ ਪੰਜਾਬ ‘ਚ ਦਿਨ ਭਰ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ। ਸਵੇਰ ਤੋਂ ਸ਼ੁਰੂ ਹੋਈ ਹਲਕੀ ਬਾਰਿਸ਼ ਕਾਰਨ ਤਾਪਮਾਨ ਵਿੱਚ 12 ਡਿਗਰੀ ਤੱਕ ਦੀ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ। ਅਪ੍ਰੈਲ ਦੇ ਆਖ਼ਰੀ ਦਿਨਾਂ ਵਿੱਚ ਇਸ ਤਰ੍ਹਾਂ ਦਾ ਮੌਸਮ ਹੈਰਾਨੀਜਨਕ ਹੈ, ਕਿਉਂਕਿ ਤੇਜ਼ ਗਰਮੀ ਦੇ ਦਿਨ ਸ਼ੁਰੂ ਹੋ ਗਏ ਹਨ ਅਤੇ ਹਵਾ ਵਿੱਚ ਠੰਢਕ ਹੋਣ ਕਾਰਨ ਅੱਜ ਏ.ਸੀ. ਵਰਤਣ ਦੀ ਲੋੜ ਨਹੀਂ ਸੀ। ਮੌਸਮ ‘ਚ ਆਏ ਬਦਲਾਅ ਕਾਰਨ ਪੰਜਾਬ ‘ਚ ਘੱਟੋ-ਘੱਟ ਤਾਪਮਾਨ 19-20 ਡਿਗਰੀ ਤੋਂ ਹੇਠਾਂ ਚਲਾ ਗਿਆ, ਜਿਸ ਕਾਰਨ ਮੌਸਮ ਵਿਗਿਆਨੀ ਵੀ ਹੈਰਾਨ ਹਨ।