ਸਿੱਖਿਆ ਵਿਭਾਗ ਨੇ ਰੀ-ਚੈਕਿੰਗ ਦੀ ਮਿਤੀ ਦਾ ਕੀਤਾ ਐਲਾਨ

ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ (The Punjab School Education Board) ਨੇ 10ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਤੀਜਾ 18 ਅਪ੍ਰੈਲ ਨੂੰ ਐਲਾਨਿਆ ਗਿਆ ਸੀ। ਇਸ ਦੌਰਾਨ ਅਹਿਮ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਵਿਦਿਆਰਥੀ ਆਪਣੇ ਨਤੀਜੇ ਤੋਂ ਸੰਤੁਸ਼ਟ ਨਹੀਂ ਹਨ, ਉਹ ਇਸ ਦੀ ਮੁੜ ਜਾਂਚ ਕਰਵਾ ਸਕਦੇ ਹਨ। ਇਸ ਦੇ ਲਈ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ।ਸਿੱਖਿਆ ਵਿਭਾਗ (The Department Education) ਨੇ ਰੀ-ਚੈਕਿੰਗ ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ ਜੋ ਕਿ 22 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਵਿਭਾਗ ਨੇ ਰੀ-ਚੈਕਿੰਗ ਕਰਵਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਫਾਰਮ ਅਤੇ ਫੀਸ ਭਰਨ ਲਈ 6 ਮਈ ਤੱਕ ਦਾ ਸਮਾਂ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰੀ-ਚੈਕਿੰਗ ਦੀ ਫੀਸ ਪ੍ਰਤੀ ਉੱਤਰ ਪੱਤਰੀ 500 ਰੁਪਏ ਹੈ।ਫੀਸਾਂ ਦਾ ਆਨਲਾਈਨ ਭੁਗਤਾਨ ਕਰਨ ਤੋਂ ਬਾਅਦ, ਉਮੀਦਵਾਰ ਭਰੇ ਫਾਰਮ ਅਤੇ ਫੀਸਾਂ ਦਾ ਪ੍ਰਿੰਟ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਸਕਦੇ ਹਨ। ਦਫ਼ਤਰ ਵਿੱਚ ਹਾਰਡ ਕਾਪੀਆਂ ਜਮ੍ਹਾਂ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਜਾ ਸਕਦੇ ਹਨ। ਉੱਤਰ ਪੱਤਰੀ ਦੀ ਮੁੜ ਜਾਂਚ ਕਰਨ ਵਾਲੇ ਵਿਦਿਆਰਥੀ ਹੀ ਦੇਖ ਸਕਦੇ ਹਨ।ਇਸ ਦਾ ਨਤੀਜਾ ਬੋਰਡ ਦੀ ਵੈੱਬਸਾਈਟ ‘ਤੇ ਉਪਲਬਧ ਹੋਵੇਗਾ। ਜੇਕਰ ਅੰਕਾਂ ਵਿੱਚ ਬਦਲਾਅ ਪਾਇਆ ਗਿਆ ਤਾਂ ਬੋਰਡ ਦੀ ਪ੍ਰੀਖਿਆ ਸ਼ਾਖਾ ਕਾਰਵਾਈ ਕਰੇਗੀ। ਇਸ ਤੋਂ ਬਾਅਦ ਵਿਦਿਆਰਥੀ ਪ੍ਰੀਖਿਆ ਸ਼ਾਖਾ ਨਾਲ ਸੰਪਰਕ ਕਰਕੇ ਆਪਣਾ ਪੁਰਾਣਾ ਸਰਟੀਫਿਕੇਟ ਜਮ੍ਹਾਂ ਕਰਵਾ ਕੇ ਨਵਾਂ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ। ਰੀ-ਚੈਕਿੰਗ ਦਾ ਨਤੀਜਾ 11 ਜੂਨ, 2024 ਨੂੰ ਬੋਰਡ ਦੀ ਵੈੱਬਸਾਈਟ ‘ਤੇ ਜਾਰੀ ਕੀਤਾ ਜਾਵੇਗਾ।