UPSC ਸਿਵਲ ਸੇਵਾਵਾਂ ਅਤੇ UGC ਨੈੱਟ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਟਕਰਾਅ

ਲੁਧਿਆਣਾ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਅਤੇ ਯੂ.ਜੀ.ਸੀ ਨੈੱਟ ਪ੍ਰੀਖਿਆ ਦੀਆਂ ਤਰੀਕਾਂ ਦੇ ਟਕਰਾਅ ਕਾਰਨ ਉਮੀਦਵਾਰਾਂ ‘ਚ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਗਈ ਹੈ। ਕਿਉਂਕਿ UPSC ਸਿਵਲ ਸੇਵਾਵਾਂ ਦੀ ਪ੍ਰੀ-ਪ੍ਰੀਖਿਆ 16 ਜੂਨ ਨੂੰ ਪ੍ਰਸਤਾਵਿਤ ਹੈ ਅਤੇ ਹੁਣ ਉਸੇ ਤਰੀਕ ਨੂੰ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (UGC) ਨੇ ਨੈੱਟ ਦੀ ਪ੍ਰੀਖਿਆ ਦੀ ਮਿਤੀ ਵੀ ਨਿਸ਼ਚਿਤ ਕੀਤੀ ਹੈ। ਅਜਿਹੇ ‘ਚ ਦੋਵਾਂ ਪ੍ਰੀਖਿਆਵਾਂ ਦੀਆਂ ਤਰੀਕਾਂ ਦੇ ਟਕਰਾਅ ਕਾਰਨ ਉਮੀਦਵਾਰਾਂ ‘ਚ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਗਈ ਹੈ। ਕਿਉਂਕਿ ਜ਼ਿਆਦਾਤਰ ਉਮੀਦਵਾਰ ਦੋਵੇਂ ਪ੍ਰੀਖਿਆਵਾਂ ਲਈ ਅਪਲਾਈ ਕਰਦੇ ਹਨ। ਹੁਣ ਮੁਕਾਬਲੇ ਵਾਲੇ ਵਿਦਿਆਰਥੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕਰ ਰਹੇ ਹਨ।ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ UGC NET ਜੂਨ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਲਈ 20 ਅਪ੍ਰੈਲ ਤੋਂ 10 ਮਈ ਤੱਕ ਆਨਲਾਈਨ ਅਰਜ਼ੀਆਂ ਲਈਆਂ ਜਾਣਗੀਆਂ। ਪ੍ਰੀਖਿਆ ਫੀਸ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 11 ਮਈ ਰੱਖੀ ਗਈ ਹੈ। ਅਰਜ਼ੀ ਦੀ ਸੋਧ 13 ਤੋਂ 15 ਮਈ ਤੱਕ ਹੋਵੇਗੀ। ਇਸ ਵਾਰ UGC ਦੀ ਇਹ ਪ੍ਰੀਖਿਆ ਔਨਲਾਈਨ ਦੀ ਬਜਾਏ ਔਫਲਾਈਨ ਮੋਡ ਰਾਹੀਂ OMR ਸ਼ੀਟ ‘ਤੇ ਕਰਵਾਈ ਜਾਵੇਗੀ। ਦੂਜੇ ਪਾਸੇ, UPSC ਪ੍ਰੀਲਿਮਜ਼ ਪ੍ਰੀਖਿਆ 16 ਜੂਨ ਨੂੰ ਆਯੋਜਿਤ ਕੀਤੀ ਜਾਵੇਗੀ। ਇਸ ਵਾਰ 1056 ਅਸਾਮੀਆਂ ਜਿਨ੍ਹਾਂ ਵਿੱਚ ਆਈ.ਏ.ਐਸ ਦੀਆਂ 180 ਅਤੇ ਆਈ.ਪੀ.ਐਸ ਦੀਆਂ 150 ਅਸਾਮੀਆਂ ਸ਼ਾਮਲ ਹਨ, ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਵਿਦੇਸ਼ ਸੇਵਾ (IFS) ਅਤੇ ਭਾਰਤੀ ਪੁਲਿਸ ਸੇਵਾ (IPS) ਸਮੇਤ ਹੋਰ ਆਲ ਇੰਡੀਆ ਸੇਵਾਵਾਂ ਲਈ ਅਫਸਰਾਂ ਦੀ ਚੋਣ ਕੀਤੀ ਜਾਵੇਗੀ। ਯੂ.ਪੀ.ਐਸ.ਸੀ ਹਰ ਸਾਲ ਇਸ ਪ੍ਰੀਖਿਆ ਦਾ ਆਯੋਜਨ ਕਰਦੀ ਹੈ ਜਿਸ ਵਿੱਚ 9 ਤੋਂ 10 ਲੱਖ ਉਮੀਦਵਾਰ ਹਿੱਸਾ ਲੈਂਦੇ ਹਨ। ਹੁਣ ਵਿਦਿਆਰਥੀਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਕੌਣ ਪਹਿਲਾਂ ਪ੍ਰੀਖਿਆ ਦੀ ਤਰੀਕ ਬਦਲਦਾ ਹੈ, ਯੂ.ਪੀ.ਐਸ.ਸੀ ਜਾਂ ਯੂ.ਜੀ.ਸੀ।UPSC ਨੇ ਪਹਿਲਾਂ ਹੀ ਬਦਲ ਦਿੱਤੀ ਤਰੀਕ ਕਿਉਂਕਿ UPSC ਪ੍ਰੀਖਿਆ ਕੈਲੰਡਰ ਨੂੰ ਪਹਿਲਾਂ ਹੀ ਇੱਕ ਵਾਰ ਸੋਧਿਆ ਗਿਆ ਹੈ, ਇਸ ਲਈ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ ਕਿ UPSC ਪ੍ਰੀਖਿਆ ਦੀ ਮਿਤੀ ਨੂੰ ਨਹੀਂ ਬਦਲੇਗਾ। ਬਹੁਤ ਸਾਰੇ UPSC ਉਮੀਦਵਾਰ ਵੀ ਹਰ ਸਾਲ UGC NET ਪ੍ਰੀਖਿਆ ਲਈ ਬੈਠਦੇ ਹਨ, ਇਸਲਈ ਉਹਨਾਂ ਨੂੰ ਇੱਕ ਪ੍ਰੀਖਿਆ ਚੁਣਨ ਅਤੇ ਦੂਜੀ ਪ੍ਰੀਖਿਆ ਲਈ ਹਾਜ਼ਰ ਹੋਣ ਦਾ ਮੌਕਾ ਛੱਡਣ ਦੀ ਮੁਸ਼ਕਲ ਚੋਣ ਕਰਨੀ ਪੈ ਸਕਦੀ ਹੈ। UPSC ਅਤੇ UGC NET ਪ੍ਰੀਖਿਆਵਾਂ ਔਖੀਆਂ ਅਤੇ ਉੱਚ ਪੱਧਰੀ ਪ੍ਰੀਖਿਆਵਾਂ ਹਨ।