ਸਰਕਾਰੀ ਬੱਸ ਦੀ ਕਾਰ ਨਾਲ ਟੱਕਰ ਹੋਣ ਕਾਰਨ ਕਾਰ ਚਾਲਕ ਸਿਪਾਹੀ ਦੀ ਹੋਈ ਮੌਤ

ਸਮਾਣਾ : ਪਿੰਡ ਦੇਦਨਾ (Village Dedna) ਨੇੜੇ ਸਰਕਾਰੀ ਬੱਸ ਦੀ ਕਾਰ ਨਾਲ ਟੱਕਰ ਹੋਣ ਕਾਰਨ ਕਾਰ ਚਾਲਕ ਸਿਪਾਹੀ ਦੀ ਮੌਤ ਹੋ ਗਈ, ਜਦੋਂਕਿ ਕਾਰ ਵਿੱਚ ਸਵਾਰ ਉਸ ਦੀ ਮੰਗੇਤਰ ਪੂਜਾ ਵਾਸੀ ਸ਼ੁਤਰਾਣਾ ਗੰਭੀਰ ਜ਼ਖ਼ਮੀ ਹੋ ਗਈ।ਥਾਣਾ ਘੱਗਾ ਦੇ ਏ.ਐਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪ੍ਰਦੀਪ ਸਿੰਘ (25) ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਕਪਿਆਲ ਵਜੋਂ ਹੋਈ ਹੈ, ਜੋ ਫੌਜ ਵਿੱਚ ਨੌਕਰੀ ਕਰਦਾ ਸੀ। ਪ੍ਰਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਕੁਝ ਦਿਨ ਪਹਿਲਾਂ ਹੀ ਛੁੱਟੀ ’ਤੇ ਪਿੰਡ ਆਇਆ ਸੀ। ਪੁਲਿਸ ਨੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।