ਇੱਕ ਵਾਰ ਫਿਰ ਸੁਰਖੀਆਂ ‘ਚ ਆਈ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ

ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ (Ferozepur Central Jail) ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਤਲਾਸ਼ੀ ਮੁਹਿੰਮ ਦੌਰਾਨ ਲਾਕ-ਅੱਪ ‘ਚੋਂ 3 ਹੋਰ ਮੋਬਾਈਲ ਫੋਨ ਸਮੇਤ ਸਿਮ ਕਾਰਡਾਂ ਸਮੇਤ ਲਾਵਾਰਿਸ ਹਾਲਤ ‘ਚ ਬਰਾਮਦ ਹੋਏ ਅਤੇ ਜੇਲ੍ਹ ਪ੍ਰਸ਼ਾਸਨ ਵਲੋਂ ਭੇਜੀ ਲਿਖਤੀ ਸੂਚਨਾ ਦੇ ਆਧਾਰ ‘ਤੇ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਹਵਾਲਾਤੀ ਸੰਜੂ ਉਰਫ਼ ਸੰਜੀਵ, ਹਵਾਲਾਤੀ ਸਤਨਾਮ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਅਨੁਸਾਰ ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਦੀ ਅਗਵਾਈ ਹੇਠ ਜੇਲ੍ਹ ਸਟਾਫ਼ ਵੱਲੋਂ ਜਦੋਂ ਜੇਲ੍ਹ ਦੀ ਪੁਰਾਣੀ ਬੈਰਕ ਨੰਬਰ 4 ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਕੈਦੀ ਸੰਜੂ ਉਰਫ਼ ਸੰਜੀਵ ਤੋਂ ਇੱਕ ਸਿਮ ਕਾਰਡ ਸਮੇਤ ਇੱਕ ਓਪੋ ਟੱਚ ਮੋਬਾਈਲ ਬਰਾਮਦ ਹੋਇਆ ਅਤੇ ਜੇਲ੍ਹ ਦੀ ਪੁਰਾਣੀ ਬੈਰਕ ਨੰਬਰ ਇੱਕ ਦੀ ਤਲਾਸ਼ੀ ਲੈਣ ‘ਤੇ ਹਵਾਲਾਤੀ ਸਤਨਾਮ ਸਿੰਘ ਪਾਸੋਂ ਸਿਮ ਕਾਰਡ ਵਾਲਾ ਇੱਕ ਰੈੱਡਮੀ ਟੱਚ ਸਕਰੀਨ ਮੋਬਾਈਲ ਫ਼ੋਨ ਬਰਾਮਦ ਹੋਇਆ ਅਤੇ ਇਸ ਤੋਂ ਬਾਅਦ ਇੱਕ ਓਪੋ ਟੱਚ ਸਕਰੀਨ ਮੋਬਾਈਲ ਫ਼ੋਨ ਜਿਸ ਵਿੱਚ ਸਿਮ ਕਾਰਡ ਸੀ, ਉਸ ਦੇ ਅੰਦਰਲੇ ਬਾਥਰੂਮ ਵਿੱਚੋਂ ਲਵਾਰਸ ਹਾਲਤ ਵਿੱਚ ਮੋਬਾਈਲ ਫੋਨ ਮਿਲਿਆ।