ਪੰਜਾਬ ਦੇ ਦੋ IAS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਪੰਜਾਬ : ਚੋਣ ਕਮਿਸ਼ਨ (The Election Commission) ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਦੋ IAS ਅਧਿਕਾਰੀਆਂ ( IAS Officers) ਦੇ ਤਬਾਦਲੇ (Transferred) ਕੀਤੇ ਗਏ ਹਨ। 1998 ਬੈਚ ਦੇ IPS ਅਧਿਕਾਰੀ ਜਸਕਰਨ ਸਿੰਘ ਨੂੰ ADGP ਇੰਟੈਲੀਜੈਂਸ ਪੰਜਾਬ ਅਤੇ 2008 ਬੈਚ ਦੇ IPS ਅਧਿਕਾਰੀ ਨਰਿੰਦਰ ਭਾਰਗਵ ਨੂੰ DIG ਵਿਜੀਲੈਂਸ ਬਿਊਰੋ ਅਤੇ ਐਡੀਸ਼ਨਲ ਡੀਆਈਜੀ ਐਨਆਰਆਈ ਲੁਧਿਆਣਾ ਤਾਇਨਾਤ ਕੀਤਾ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਆਦਰਸ਼ ਚੋਣ ਜ਼ਾਬਤਾ ਲਾਗੂ ਹੈ। ਪੰਜਾਬ ਵਿੱਚ ਆਖਰੀ ਗੇੜ ਦੀ ਵੋਟਿੰਗ 1 ਜੂਨ ਨੂੰ ਹੋਵੇਗੀ ਜਦਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।