ਗੂਗਲ ਸਰਚ ‘ਚ ਟਾਪ 3 ‘ਚ ਦਿਖਾਈ ਦਿੱਤਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ

ਚੰਡੀਗੜ੍ਹ: ਸੈਕਟਰ-10 ਸਥਿਤ ਡੀਏਵੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸੂਚੀ ਵਿੱਚ ਗੂਗਲ ਸਰਚ (Google search) ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦਾ ਨਾਂ ਟਾਪ 3 ਵਿੱਚ ਦਿਖਾਈ ਦੇ ਰਿਹਾ ਹੈ।ਇਸ ਸੂਚੀ ਨੂੰ ਐਕਸ ‘ਤੇ ਰੱਖਦਿਆਂ ਪੰਜਾਬ ਐਨ.ਐਸ.ਯੂ ਆਈ ਦੇ ਆਗੂ ਇਸਰਪ੍ਰੀਤ ਸਿੰਘ ਨੇ ਕਿਹਾ ਕਿ ਕਾਲਜ ਦੀ ਸਾਬਕਾ ਵਿਦਿਆਰਥੀਆਂ ਦੀ ਸੂਚੀ ਵਿੱਚ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਦਾ ਨਾਂ ਆਉਣ ਨਾਲ ਨੌਜਵਾਨਾਂ ‘ਤੇ ਮਾੜਾ ਪ੍ਰਭਾਵ ਪਵੇਗਾ। ਇਸ ਸੂਚੀ ‘ਚ ਖਿਡਾਰੀ ਨੀਰਜ ਚੋਪੜਾ ਪਹਿਲੇ, ਵਿਕਰਮ ਬੱਤਰਾ ਦੂਜੇ ਅਤੇ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਨਾਂ ਤੀਜੇ ਨੰਬਰ ‘ਤੇ ਆ ਰਿਹਾ ਹੈ। ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸੂਚੀ ਵਿੱਚ ਜੱਜਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਖਿਡਾਰੀਆਂ ਤੋਂ ਇਲਾਵਾ ਸ਼ਹੀਦ ਵਿਕਰਮ ਬੱਤਰਾ ਦੇ ਨਾਂ ਵੀ ਸ਼ਾਮਲ ਹਨ।ਕ੍ਰਿਕਟਰ ਯੁਵਰਾਜ ਸਿੰਘ, ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਕਪਤਾਨ ਕਪਿਲ ਦੇਵ, ਅਭਿਨੇਤਾ ਆਯੂਸ਼ਮਾਨ ਖੁਰਾਣਾ, ਨੇਤਾ ਸੰਜੇ ਟੰਡਨ, ਮੇਅਰ ਅਨੂਪ ਗੁਪਤਾ, ਪ੍ਰਤਾਪ ਸਿੰਘ ਬਾਜਵਾ, ਅਰੁਣ ਸੂਦ, ਸੌਰਭ ਜੋਸ਼ੀ ਵਰਗੇ ਲੋਕਾਂ ਨੇ ਸਿੱਖਿਆ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਦੇਸ਼-ਵਿਦੇਸ਼ ਵਿੱਚ ਵੀ ਆਪਣਾ ਨਾਮ ਰੌਸ਼ਨ ਕੀਤਾ ਹੈ। ਲਾਰੈਂਸ ਬਿਸ਼ਨੋਈ ਕਾਲਜ ਵਿੱਚ ‘ਚ ਪੜ੍ਹਾਈ ਕੀਤੀ ਸੀ। ਵਿੱਦਿਆ ਪ੍ਰਾਪਤ ਕਰਨ ਦੇ ਨਾਲ ਹੀ ਉਹ ਵਿਦਿਆਰਥੀ ਸੰਗਠਨ SOPU ਦਾ 2011 ਤੋਂ 2012 ਤੱਕ ਕਾਲਜ ਦੇ ਪ੍ਰਧਾਨ ਰਹੇ ਹਨ।