ਲੁਧਿਆਣਾ ਜ਼ਿਲ੍ਹੇ ਦੀ ਇੱਕ ਸੁਸਾਇਟੀ ‘ਚ ਹਾਈ ਅਲਰਟ ਜਾਰੀ

ਲੁਧਿਆਣਾ: ਅੱਜ ਸਵੇਰੇ ਲੁਧਿਆਣਾ ਜ਼ਿਲ੍ਹੇ (Ludhiana district) ਦੀ ਇੱਕ ਸੁਸਾਇਟੀ ‘ਚ ਹਾਈ ਅਲਰਟ (High alert) ਜਾਰੀ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਆਪਣੇ ਫਲੈਟਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ।ਜਾਣਕਾਰੀ ਮੁਤਾਬਕ ਅੱਜ ਸਵੇਰੇ ਜ਼ਿਲ੍ਹੇ ਦੀ ਸੈਂਟਰਾ ਗ੍ਰੀਨ ਪ੍ਰੀਮੀਅਮ ਸੁਸਾਇਟੀ ‘ਚ ਇਕ ਚੀਤਾ ਆ ਗਿਆ। ਇਸ ਤੋਂ ਬਾਅਦ ਪ੍ਰਬੰਧਕਾਂ ਨੇ ਸਮੁੱਚੀ ਸੁਸਾਇਟੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਨਾਲ ਹੀ, ਸੁਸਾਇਟੀ ਦੇ ਲੋਕਾਂ ਨੂੰ ਆਪਣੇ ਫਲੈਟਾਂ ਵਿੱਚ ਰਹਿਣ ਅਤੇ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਫਿਲਹਾਲ ਚੀਤੇ ਨੂੰ ਫੜਨ ਲਈ ਸਰਕਾਰੀ ਟੀਮਾਂ ਸਵੇਰ ਤੋਂ ਹੀ ਪਹੁੰਚੀਆਂ ਹੋਈਆਂ ਹਨ ਪਰ ਖ਼ਬਰ ਲਿਖੇ ਜਾਣ ਤੱਕ ਚੀਤਾ ਪਹੁੰਚ ਤੋਂ ਬਾਹਰ ਸੀ।