ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ਦੀ ਕੀਤੀ ਤਾਰੀਫ
ਅੰਮ੍ਰਿਤਸਰ: ਕਾਂਗਰਸ ਨੇਤਾ ਰਾਹੁਲ ਗਾਂਧੀ (Congress leader Rahul Gandhi) ਇਸ ਸਮੇਂ ਪੰਜਾਬ ਦੌਰੇ ‘ਤੇ ਹਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਦੀ ਪਤਨੀ ਨਵਜੋਤ ਕੌਰ ਸਿੱਧੂ (Navjot Kaur Sidhu) ਦਾ ਇੱਕ ਟਵੀਟ ਸਾਹਮਣੇ ਆਇਆ ਹੈ। ਰਾਹੁਲ ਗਾਂਧੀ ਦੀ ਤਾਰੀਫ ਕਰਦੇ ਹੋਏ ਸਿੱਧੂ ਨੇ ਲਿਖਿਆ, “ਰਾਹੁਲ ਭਾਈ ਇੱਕ ਬਹੁਤ ਹੀ ਸ਼ੁੱਧ ਆਤਮਾ ਅਤੇ ਇੱਕ ਸ਼ਾਨਦਾਰ ਵਿਅਕਤੀ ਹਨ, ਉਹ ਬਿਲਕੁੱਲ ਜ਼ਮੀਨ ਨਾਲ ਜੁੜੇ ਹੋਏ, ਨਿਮਰ ਅਤੇ ਦਿਆਲੂ ਵਿਅਕਤੀ ਹਨ।ਨਵਜੋਤ ਕੌਰ ਸਿੱਧੂ ਦਾ ਇਹ ਟਵੀਟ ਉਸ ਸਮੇਂ ਸਾਹਮਣੇ ਆਇਆ ਜਦੋਂ ਕੱਲ੍ਹ ਰਾਹੁਲ ਗਾਂਧੀ ਨੇ ਪੰਜਾਬ ਦਾ ਦੌਰਾ ਕਰਨ ਆਏ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਰਾਹੁਲ ਗਾਂਧੀ ਆਪਣਾ ਸਿਰ ਢੱਕ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਬਰਤਨਾਂ ਦੀ ਸੇਵਾ ਕਰ ਰਹੇ ਹਨ। ਇਸ ਦੌਰਾਨ ਉਹ ਜਲ ਸੇਵਾ ਕਰਦੇ ਵੀ ਨਜ਼ਰ ਆਏ।