2 ਦੋਸਤਾਂ ਦੀ ਚਮਕੀ ਕਿਸਮਤ, ਕੁਝ ਘੰਟਿਆਂ ‘ਚ ਬਣੇ ਕਰੋੜਾਂ ਦੇ ਮਾਲਕ
ਅਬੋਹਰ : ਕੁਝ ਹੀ ਘੰਟਿਆਂ ‘ਚ 2 ਦੋਸਤਾਂ ਦੀ ਕਿਸਮਤ ਬਦਲ ਗਈ। ਜਾਣਕਾਰੀ ਅਨੁਸਾਰ ਪੰਜਾਬ ਰਾਜ ਵੱਲੋਂ ਸ਼ੁਰੂ ਕੀਤੀ ਗਈ ਮਾਸਿਕ ਪਿਆਰੀ ਲਾਟਰੀ ਦਾ ਪਹਿਲਾ ਇਨਾਮ ਅਬੋਹਰ (Abohar) ਦੇ ਦੋ ਜਿਗਰੀ ਦੋਸਤਾਂ ਨੇ ਜਿੱਤਿਆ ਹੈ। ਦੋਵੇਂ ਪਿਛਲੇ 14 ਸਾਲਾਂ ਤੋਂ ਇਕੱਠੇ ਲਾਟਰੀ ਖਰੀਦਦੇ ਸਨ। ਦੋਵਾਂ ਨੇ ਮਿਲ ਕੇ ਬੀਤੇ ਦਿਨ ਕਲਾਕ ਟਾਵਰ ਦੇ ਬਾਹਰ ਲਾਟਰੀ ਵਿਕਰੇਤਾ ਤੋਂ ਟਿਕਟਾਂ ਖਰੀਦੀਆਂ ਅਤੇ ਬੀਤੀ ਰਾਤ ਨੂੰ ਹੀ ਉਨ੍ਹਾਂ ਦੀ ਲਾਟਰੀ ਨਿਕਲ ਆਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਤੂ ਜੋਗਿੰਦਰ ਅਤੇ ਰਮੇਸ਼ ਸਿੰਘ ਨੇ ਦੱਸਿਆ ਕਿ ਉਹ ਦੋਵੇਂ 14 ਸਾਲਾਂ ਤੋਂ ਇਕੱਠੇ ਲਾਟਰੀ ਦੀਆਂ ਟਿਕਟਾਂ ਖਰੀਦਦੇ ਸਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਛੋਟੇ-ਮੋਟੇ ਇਨਾਮ ਮਿਲ ਚੁੱਕੇ ਹਨ। ਇਸ ਵਾਰ ਉਨ੍ਹਾਂ ਨੇ 200 ਰੁਪਏ ਦੀਆਂ 2 ਲਾਟਰੀ ਟਿਕਟਾਂ ਖਰੀਦੀਆਂ ਸਨ। ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ 1.5 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਇਨਾਮੀ ਰਾਸ਼ੀ ਦੀ ਵਰਤੋਂ ਆਪਣੇ ਬੇਰੁਜ਼ਗਾਰ ਪੁੱਤਰਾਂ ਨੂੰ ਰੁਜ਼ਗਾਰ ਦੇਣ ਲਈ ਕਰੇਗਾ।
SikhDiary