CM ਮਾਨ ਨੇ ਮ੍ਰਿਤਕ PRTC ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਸੌਂਪਿਆ 50 ਲੱਖ ਦਾ ਚੈੱਕ

ਚੰਡੀਗੜ੍ਹ : ਪੀ.ਆਰ.ਟੀ.ਸੀ (PRTC) ਮੁੱਖ ਮੰਤਰੀ ਮਾਨ ਨੇ ਮ੍ਰਿਤਕ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਦਾ ਚੈੱਕ ਸੌਂਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਐਮ. ਮਾਨ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਮਨਜੀਤ ਸਿੰਘ ਦੀ ਮਾਤਾ ਨੂੰ ਮਦਦ ਵਜੋਂ 50 ਲੱਖ ਰੁਪਏ ਦਾ ਚੈੱਕ ਸੌਂਪਿਆ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੂੰ ਕੋਰੋਨਾ ਵਰੀਅਰ ਐਲਾਨਣ ਦੀ ਮੰਗ ਕੀਤੀ ਗਈ ਸੀ ਅਤੇ ਮਨਜੀਤ ਸਿੰਘ ਦੇ ਨਾਂ ‘ਤੇ ਮੁਹਿੰਮ ਵੀ ਚਲਾਈ ਗਈ ਸੀ।ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੌਰਾਨ ਨਾਂਦੇੜ ਸਾਹਿਬ ਤੋਂ ਸੰਗਤ ਨੂੰ ਲੈਣ ਲਈ ਗਏ ਪੀ.ਆਰ.ਟੀ.ਸੀ ਦੇ ਡਰਾਈਵਰ ਮਨਜੀਤ ਸਿੰਘ ਦੀ 26 ਅਪ੍ਰੈਲ 2020 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਡਿਊਟੀ ਦੌਰਾਨ ਡਰਾਈਵਰ ਮਨਜੀਤ ਦੀ ਮੌਤ ਹੋਣ ‘ਤੇ ਸੀ.ਐਮ ਮਾਨ ਨੇ 50 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਸੀ। ਮਨਜੀਤ ਸਿੰਘ ਕਰੋਨਾ ਮਹਾਂਮਾਰੀ ਦੌਰਾਨ ਨਾਂਦੇੜ ਸਾਹਿਬ ਵਿੱਚ ਫਸੇ ਸਿੱਖ ਸ਼ਰਧਾਲੂਆਂ ਨੂੰ ਲਿਆਉਣ ਲਈ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਆਏ ਸਨ। ਦੱਸ ਦੇਈਏ ਕਿ ਜਦੋਂ ਮਨਜੀਤ ਦੀ ਮੌਤ ਹੋਈ ਸੀ ਤਾਂ ਉਸ ਸਮੇਂ ਦੀ ਸਰਕਾਰ ਨੇ ਸਿਰਫ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਸੀ।