ਗੋਇੰਦਵਾਲ ਥਰਮਲ ਪਲਾਂਟ ਨੂੰ ਲੈ ਕੇ CM ਮਾਨ ਨੇ ਦਿੱਤਾ ਇਹ ਬਿਆਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੋਇੰਦਵਾਲ ਥਰਮਲ ਪਲਾਂਟ (Goindwal thermal plant) ਖਰੀਦਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਥਰਮਲ ਪਲਾਂਟ ਦੀ ਖਰੀਦ ਪ੍ਰਕਿਰਿਆ ਵਿੱਚ ਹਿੱਸਾ ਲਵੇਗੀ। ਕੋਲਾ ਸਾਡੇ ਕੋਲ 45 ਦਿਨਾਂ ਤੋਂ ਵੱਧ ਸਮੇਂ ਲਈ ਉਪਲਬਧ ਹੈ। ਅਸੀਂ ਇਸ ਕੋਲੇ ਦੀ ਵਰਤੋਂ ਗੋਇੰਦਵਾਲ ਥਰਮਲ ਪਲਾਂਟ ਵਿੱਚ ਕਰਾਂਗੇ। ਇਸ ਨਾਲ ਬਿਜਲੀ ਦੀ ਲਾਗਤ ਘਟੇਗੀ। ਕੁਝ ਸਰਕਾਰਾਂ ਜਨਤਕ ਜਾਇਦਾਦਾਂ ਵੇਚਦੀਆਂ ਹਨ, ਪਰ ਅਸੀਂ ਨਿੱਜੀ ਖਰੀਦ ਰਹੇ ਹਾਂ।