ਨਗਰ ਨਿਗਮ ਜਲੰਧਰ ਵੱਲੋਂ ਚੌਰਾਹਿਆਂ ‘ਤੇ ਸਪੀਡ ਲਿਮਟ ਵਾਲੇ ਲਗਾਏ ਜਾ ਰਹੇ ਹਨ ਬੋਰਡ

ਜਲੰਧਰ : ਨਗਰ ਨਿਗਮ ਜਲੰਧਰ (Jalandhar) ਵੱਲੋਂ ਚੌਰਾਹਿਆਂ ‘ਤੇ ਸਪੀਡ ਲਿਮਟ ਵਾਲੇ ਬੋਰਡ ਲਗਾਏ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਨੈਸ਼ਨਲ ਹਾਈਵੇਅ ਦੀ ਆਵਾਜਾਈ ਚੌਰਾਹਿਆਂ ‘ਤੇ ਆਉਣ ‘ਤੇ ਆਪਣੀ ਰਫਤਾਰ ਘੱਟ ਕਰੇਗੀ। ਪਿਛਲੇ ਸਾਲ ਵੀ ਸਪੀਡ ਲਿਮਟ 75 ਤੋਂ ਘਟਾ ਕੇ 45 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਗਈ ਸੀ ਪਰ ਇਸ ਵਾਰ ਹਾਦਸਿਆਂ ਨੂੰ ਹੋਰ ਘੱਟ ਕਰਨ ਦੇ ਮਕਸਦ ਨਾਲ ਸਪੀਡ ਸੀਮਾ ਹੋਰ ਘਟਾਈ ਗਈ ਹੈ। ਨਗਰ ਨਿਗਮ ਵੱਲੋਂ ਚੌਰਾਹਿਆਂ ’ਤੇ ਹੁਣ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਟਰੈਫ਼ਿਕ ਚੱਲੇਗਾ।ਨਗਰ ਨਿਗਮ ਦੇ ਅੰਦਰ ਆਉਣ ਵਾਲੇ ਸਾਰੇ ਚੌਕਾਂ/ਚੌਰਾਹਾ ‘ਤੇ ਨੈਸ਼ਨਲ ਹਾਈਵੇਅ ਤੋਂ ਆਉਣ ਵਾਲੀ ਟਰੈਫ਼ਿਕ ਦੀ ਰਫ਼ਤਾਰ 30 ਕਿਲੋਮੀਟਰ ਪ੍ਰਤੀ ਘੰਟਾ ਰਹਿ ਜਾਵੇਗੀ। ਜਾਣਕਾਰੀ ਅਨੁਸਾਰ ਹੁਣ ਲੰਮਾ ਪਿੰਡ ਚੌਕ, ਰਾਮਾ ਮੰਡੀ ਚੌਕ, ਕਪੂਰਥਲਾ ਰੋਡ, ਨਕੋਦਰ ਰੋਡ, ਪਠਾਨਕੋਟ ਬਾਈਪਾਸ ਚੌਕ ਆਦਿ ਤੋਂ ਇਲਾਵਾ ਵਿਧੀਪੁਰ ਫਾਟਕ ਤੋਂ ਪਰਾਗਪੁਰ ਆਉਣ ਵਾਲੇ ਚੌਰਾਹਿਆਂ ‘ਤੇ ਹੁਣ ਗਤੀ ਸੀਮਾ 30 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।