ਪੁਲਿਸ ਅੰਮ੍ਰਿਤਪਾਲ ਦੇ ਇਸ ਕਰੀਬੀ ਦੋਸਤ ਦੀ ਕਰ ਰਹੀ ਹੈ ਭਾਲ

ਗੁਰਦਾਸਪੁਰ : ਅੰਮ੍ਰਿਤਪਾਲ (Amritpal singh) ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ (Lovepreet Singh Tufan) ਦੀ ਪੰਜਾਬ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਲਵਪ੍ਰੀਤ ਤੂਫਾਨ ਰੂਪੋਸ਼ ਹੋ ਗਿਆ ਹੈ ਅਤੇ ਗੁਰਦਾਸਪੁਰ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਪੁਲਿਸ ਤੂਫਾਨ ਸਮੇਤ 5 ਸਾਥੀਆਂ ਦੇ ਘਰਾਂ ‘ਤੇ ਛਾਪੇਮਾਰੀ ਕਰ ਰਹੀ ਹੈ।ਦੱਸ ਦੇਈਏ ਕਿ ਲਵਪ੍ਰੀਤ ਤੂਫਾਨ ‘ਵਾਰਿਸ ਪੰਜਾਬ ਦੇ’ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਬਹੁਤ ਖਾਸ ਹੈ ਅਤੇ ਉਹ ਗੁਰਦਾਸਪੁਰ ਜ਼ਿਲ੍ਹੇ ਦਾ ਵਸਨੀਕ ਹੈ। ਅਜਨਾਲਾ ਕਾਂਡ ਲਵਪ੍ਰੀਤ ਤੂਫਾਨ ਨੂੰ ਰਿਹਾਅ ਕਰਵਾਉਣ ਲਈ ਹੀ ਵਾਪਰਿਆ ਸੀ।