ਅੰਮ੍ਰਿਤਸਰ ‘ਚ ਸਿੱਖ ਨੌਜਵਾਨ ਦੀ ਕੀਤੀ ਗਈ ਬੇਅਦਬੀ

ਅੰਮ੍ਰਿਤਸਰ : ਅੰਮ੍ਰਿਤਸਰ (Amritsar) ‘ਚ ਦਬੁਰਜੀ ਸਿੱਖ ਨੌਜਵਾਨ ਦੀ ਬੇਅਦਬੀ ਹੋਈ ਹੈ। ਦੱਸ ਦੇਈਏ ਕਿ ਟਰਾਲੀ ਚਲਾ ਰਹੇ ਗੁਰਸਿੱਖ ਦੀ ਕਾਰ ਦੇ ਡਰਾਈਵਰ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਸਿਰੀ ਸਾਹਿਬ ਤੋੜ ਦਿੱਤਾ ਅਤੇ ਉਸ ਦੀ ਦਾੜ੍ਹੀ ਵੀ ਖਿੱਚੀ ਗਈ। ਗੁਰਸਿੱਖਾਂ ਨੇ ਹਾਈਵੇਅ ‘ਤੇ ਧਰਨਾ ਦਿੱਤਾ ਹੈ, ਫਿਲਹਾਲ ਲੋਕ ਪੁਲਿਸ ‘ਤੇ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਅਜੇ ਤੱਕ ਪੁਲਿਸ ਨਹੀਂ ਆਈ ਹੈ।