ਗੁਰਦਾਸਪੁਰ ਪੁਲਿਸ ਨੇ ਨਜਾਇਜ਼ ਬੁੱਚੜ ਖਾਨੇ ਦਾ ਕੀਤਾ ਪਰਦਾ ਫਾਸ਼

ਧਾਰੀਵਾਲ : ਗੁਰਦਾਸਪੁਰ ਪੁਲਿਸ ਨੇ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਕਸਬਾ ਧਾਰੀਵਾਲ ਦੇ ਕੋਲ ਨਜਾਇਜ਼ ਤੌਰ ਤੇ ਚਲ ਰਹੇ ਬੁੱਚੜ ਖਾਨੇ ਦਾ ਪਰਦਾ ਫਾਸ਼ ਕੀਤਾ। ਨਜਾਇਜ਼ ਤੌਰ ਤੇ ਚੱਲ ਰਹੇ ਬੁੱਚੜ ਖਾਨੇ ‘ਚ ਜਿਓਂਦੀਆਂ ਗਊਆਂ ਨੂੰ ਮਾਰ ਕੇ ਉਨ੍ਹਾਂ ਦਾ ਵਪਾਰ ਕੀਤਾ ਜਾਂਦਾ ਸੀ। ਪੁਲਿਸ ਨੇ ਬੁੱਚੜ ਖਾਨੇ ਵਿਚੋਂ ਕੰਮ ਕਰਦੇ ਤਿੰਨ ਲੋਕ ਨੂੰ ਗ੍ਰਿਫ਼ਤਾਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ, ਇਨ੍ਹਾਂ ਬੁੱਚੜ ਖਾਨਿਆਂ ਤੋਂ ਆਸਪਾਸ ਦੇ ਲੋਕ ਬਹੁਤ ਦੁਖੀ ਸਨ, ਇਸ ਦੀਆਂ ਕਈ ਸ਼ਿਕਾਇਤਾਂ ਪੁਲਿਸ ਨੂੰ ਕੀਤਿਆਂ ਸਨ, ਇਨ੍ਹਾਂ ਲੋਕਾਂ ਤੇ ਕਾਰਵਾਈ ਵੀ ਕੀਤੀ ਗਈ ਸੀ, ਪਰ ਫਿਰ ਵੀ ਇਹੋ ਜਹੇ ਸ਼ਾਤਿਰ ਲੋਕ ਪੁਲਿਸ ਤੋਂ ਬਚਦੇ-ਬਚਾਉਂਦੇ ਲੁੱਕ ਕੇ ਕਈ ਥਾਂਵਾ ਤੇ ਨਜਾਇਜ਼ ਤੌਰ ਤੇ ਬੁੱਚੜ ਖਾਨੇ ਚਲਾ ਰਹੇ ਸੀ।