ਕੈਪਟਨ ਦੀ ਸਰਕਾਰ ਝੂਠੇ ਵਾਅਦਿਆ ਦੀ ਸਰਕਾਰ : ਬਿਕਰਮ ਮਜੀਠੀਆ

ਅੰਮ੍ਰਿਤਸਰ (ਬਬਲੂ  ਮਹਾਜਨ )  : ਹਲਕਾ ਜੰਡਿਆਲਾ ਗੁਰੂ  ਦੇ ਸ੍ਰੋਮਣੀ ਅਕਾਲੀ ਦਲ ਦੇ ਇੰਨਚਾਰਜ  ਸਾਬਕਾ ਵਿਧਾਇਕ ਜਥੇਦਾਰ ਮਲਕੀਅਤ ਸਿੰਘ ਏ ਆਰ ਦੇ ਦੱਫਤਰ ਦਾ ਅੱਜ ਸਾਬਕਾ ਕੈਬੀਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਉਦਘਾਟਨ ਕੀਤਾ। ਸਭ ਤੋਂ ਪਹਿਲਾ ਜਥੇਦਾਰ ਏ ਆਰ ਵੱਲੋ ਵਾਹਿਗੁਰੂ ਜੀ ਦਾ ਓਟ ਆਸਰਾ ਲੈਂਦਿਆਂ ਹੋਏ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ । ਉਪੰਰਤ ਰਾਗੀ ਸਿੰਘ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਆਈਆ ਸੰਗਤਾ ਨੂੰ ਵਾਹਿਗੁਰੂ ਸ਼ਬਦ ਨਾਲ ਜੋੜਿਆ।ਇਸ ਮੋਕੇ ਤੇ ਜੁੜੀ ਸੰਗਤ ਨੂੰ ਮੁਖਾਤਿਬ ਹੁੰਦਿਆਂ ਮਲਕੀਅਤ ਸਿੰਘ ਏ ਆਰ ਨੇ ਆਪਣੇ ਦੱਫਤਰ ਦੀ ਸੁਰੂਆਤ ਕੀਤੀ । ਇਸ ਮੋਕੇ ਤੇ ਵਿਸ਼ੇਸ਼ ਤੋਰ ‘ ਤੇ ਪਹੁੰਚੇ ਸਾਬਕਾ ਕੈਬੀਨਟ ਮੰਤਰੀ ਸ: ਬਿਕਰਮ ਸਿੰਘ ਨੇ  ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੈਪਟਨ ਦੀ ਸਰਕਾਰ ਝੂਠੇ ਵਾਅਦਿਆ ਦੀ ਸਰਕਾਰ ਹੈ ।ਉਨਾ ਕਾਂਗਰਸ ਤੇ ਵਰਦਿਆ ਕਿਹਾ ਕਿ ਖੱਡ ਮਾਫ਼ੀਆਂ , ਰੇਤ ਮਾਫ਼ੀਆਂ , ਸ਼ਰਾਬ  ਮਾਫੀਆ  ਕੈਪਟਨ ਸਰਕਾਰ ‘ ਚ ਪੁਰੀ ਤਰਾਂ ਸਰਗਮ ਹੈ , ਕਾਂਗਰਸ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ‘ ਤੇ ਨਿਸ਼ਾਨਾ ਲਾਉਂਦਿਆਂ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਸ ਵੱਲੋ ਜੰਗਲਾਤ ਵਿਭਾਗ ਦੀ ਜ਼ਮੀਨ ਉਤੇ ਨਜਾਇਜ ਤੋਰ ‘ ਤੇ ਕਬਜ਼ਾ ਕੀਤਾ ਹੋਇਆ ਹੈ ਪ੍ਰੰਤੂ ਉਸਦੇ ਖਿਲਾਫ ਸਰਕਾਰ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ।ਮਜੀਠੀਆ ਨੇ ਕਾਂਗਰਸ ਪਾਰਟੀ ਦੇ ਨਵੇ ਬਣੇ ਪ੍ਰਧਾਨ ਤੇ ਤੰਜ ਕੱਸਦਿਆਂ ਕਿਹਾ ਕਿ ਇਨਾ ‘ ਚੋ ਇਕ ਐਕਟਿੰਗ ਪ੍ਰਧਾਨ ਅਤੇ ਚਾਰ ਵਰਕਿੰਗ ਪ੍ਰਧਾਨ ਬਣਾ ਕੇ ਪੰਜਾਬ ਦੇ ਅਵਾਮ ਨੂੰ ਕਾਂਗਰਸ ਬੇਵਕੂਫ਼ ਨਹੀ ਬਣਾ ਸਕਦੀ । ਉਨਾ ਕਿਹਾ  ਕਿ 2022 ਦੀਆ ਵਿਧਾਨ ਸਭਾ  ਚੋਣਾਂ ‘ ਚ  ਪੰਜਾਬ  ਦੇ  ਲੋਕ ਕਾਗਰਸ ਨੂੰ ਬਾਹਰ ਦਾ ਰਸਤਾ ਦਿਖਾਉਣਗੇ ।ਇਸ ਮੋਕੇ ‘ ਤੇ ਸ੍ਰੋਮਣੀ ਕਮੇਟੀ  ਦੇ  ਮੈਂਬਰ ਜਥੇਦਾਰ ਅਮਰਜੀਤ ਸਿੰਘ ਬੰਡਾਲਾ , ਸੰਦੀਪ ਸਿੰਘ ਏ ਆਰ , ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਰਵਿੰਦਰ ਪਾਲ ਸਿੰਘ ਕੁੱਕੂ , ਸਾਬਕਾ  ਉੱਪ ਪ੍ਰਧਾਨ ਨਗਰ ਕੋਸਿਲ ਸੰਨੀ ਸ਼ਰਮਾ , ਸਾਬਕਾ ਸਰਪੰਚ ਬਲਰਾਜ ਸਿੰਘ ਠੱਠੀਆ , ਸਰਪੰਚ ਜੁਝਾਰ ਸਿੰਘ ਬਾਬਾ ਜੱਸ ਹਵੇਲੀਆ , ਸੁਖਰਾਜ ਸਿੰਘ ਮੁੱਛਲ , ਸਾਬਕਾ ਸਰਪੰਚ ਬਲਜਿੰਦਰ ਸਿੰਘ ਬੱਲੀ ਜਾਗੀਰਦਾਰ , ਜੱਸ ਵਰਪਾਲ , ਰਾਕੇਸ ਸ਼ਰਮਾ ਗੋਲਡੀ , ਹਰਚੰਦ ਸਿੰਘ ਸਫੀਪੁਰ , ਗਰੀਸ ਮੁਗਲਾਨੀ , ਸਵਿੰਦਰ ਸਿਘ ਚੰਦੀ , ਗੁਲਜ਼ਾਰ ਸਿੰਘ ਧੀਰੇਕੋਟ , ਮਨਜਿੰਦਰ ਸਿੰਘ ਭੀਰੀ , ਜਸਵੰਤ ਸਿੰਘ ਗਰੋਵਰ , ਕੁਲਵੰਤ ਸਿੰਘ ਮਲਹੋਤਰਾ , ਕੋਸਲਰ  ਹਰਜਿੰਦਰ  ਸਿੰਘ , ਸਾਬਕਾ ਮਾਰਕੀਟ ਕਮੇਟੀ ਮਨਜੀਤ ਸਿੰਘ ਤਰਸਿਕਾ , ਸੁਖਜਿੰਦਰ ਸਿੰਘ ਢੋਟ ਤੇ ਹੋਰ ਵੀ ਕਈ ਵਰਕਰ ਹਾਜ਼ਰ ਸਨ ।