ਜਲੰਧਰ ‘ਚ ਔਰਤ ਨੂੰ ਬੰਧਕ ਬਣਾ ਕੇ ਕੀਤਾ ਗਿਆ ਇਹ ਕੁਕਰਮ

ਜਲੰਧਰ : ਕੈਨੇਡਾ ਵਿਚ ਆਪਣੀ ਭੈਣ ਦੇ ਘਰ ਮੈਡ ਭੇਜਣ ਦਾ ਝਾਂਸਾ ਦੇਕੇ 28 ਸਾਲਾ ਔਰਤ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਸਵਾ ਮਹੀਨੇ ਤੱਕ ਕਿਰਾਏ ਦੇ ਘਰ ਵਿਚ ਉਸ ਦਾ ਬਲਾਤਕਾਰ ਕੀਤਾ। ਜਦੋਂ ਪੀੜਤ ਦੋਸ਼ੀ ਦੇ ਚੁੰਗਲ ਵਿਚੋਂ ਬਚ ਨਿਕਲੀ ਤਾਂ ਅਤੇ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਦੋਸ਼ੀ ਖਿਲਾਫ ਉਸ ਦੀ ਪਤਨੀ ਅਤੇ ਇਕ ਵਿਚੋਲੇ ਸਮੇਤ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਪੰਜਾਬ ਦੇ ਮੋਗਾ ਅਤੇ ਜਲੰਧਰ ਦਾ ਹੈ।ਥਾਣਾ ਸਿਟੀ ਸਾਊਥ ਦੀ ਇੰਸਪੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਕਿ ਪਿੰਡ ਭਲੂਰ ਵਿੱਚ ਰਹਿਣ ਵਾਲੇ ਸੰਤ ਰਾਮ ਉਰਫ ਸ਼ੈਰੀ ਨੇਉਸਦੇ ਪੇਕੇ ਵਾਲਿਆਂ ਨੂੰ ਝਾਂਸਾ ਦਿੱਤਾ ਕਿ ਉਹ ਔਰਤ ਨੂੰ ਆਪਣੇ ਖਰਚ ‘ਤੇ ਕਨੇਡਾ ਭੇਜੇਗਾ। ਇਸ ਦੌਰਾਨ ਦੋਸ਼ੀ ਸੰਤ ਰਾਮ ਸ਼ੈਰੀ ਨੇ ਔਰਤ ਅਤੇ ਉਸਦੇ ਪੇਕੇ ਪਰਿਵਾਰ ਨੂੰ ਰਣਜੀਤ ਸਿੰਘ ਨਿਵਾਸੀ ਉਪਲਾ (ਜਲੰਧਰ) ਨਾਲ ਜਾਣ-ਪਛਾਣ ਕਰਵਾਈ।ਰਣਜੀਤ ਸਿੰਘ ਉਸ ਦੇ ਘਰ ਆਇਆ ਅਤੇ ਕਹਿਣ ਲੱਗਾ ਕਿ ਉਸਦੀ ਭੈਣ ਕੈਨੇਡਾ ਵਿਚ ਰਹਿੰਦੀ ਹੈ ਅਤੇ ਉਹ ਸ਼ਿਕਾਇਤਕਰਤਾ ਔਰਤ ਨੂੰ ਉਸਦੀ ਭੈਣ ਦੇ ਘਰ ਰਸੋਈ ਦਾ ਕੰਮ ਕਰਨ ਲਈ ਭੇਜ ਦੇਵੇਗਾ । ਪੀੜਤ ਦੇ ਅਨੁਸਾਰ, ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਜਿਸ ਕਾਰਨ ਉਹ ਦੋਸ਼ੀ ਦੇ ਜਾਲ ਵਿੱਚ ਫਸ ਗਈ।ਇੱਕ ਮਹੀਨਾ 10 ਦਿਨ ਤੱਕ ਕੀਤਾ ਕੁਕਰਮ ਇਸ ਦੇ ਚੱਲਦਿਆਂ 3 ਅਪ੍ਰੈਲ ਦੀ ਸਵੇਰ ਮੁਲਜ਼ਮ ਰਣਜੀਤ ਸਿੰਘ ਉਸ ਦੇ ਘਰ ਆਇਆ ਅਤੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਲੈ ਕੇ ਔਰਤ ਦਾ ਮੈਡੀਕਲ ਕਰਾਉਣ ਦੇ ਬਹਾਨੇ ਜਲੰਧਰ ਲੈ ਗਿਆ। ਔਰਤ ਆਪਣੇ ਤਿੰਨ ਸਾਲ ਦੇ ਬੇਟੇ ਨੂੰ ਲੈਕੇ ਦੋਸ਼ੀ ਨਾਲ ਚਲੀ ਗਈ। ਇਸ ਸਮੇਂ ਦੌਰਾਨ ਦੋਸ਼ੀ ਨੇ ਉਸ ਨੂੰ ਜ਼ਬਰਦਸਤੀ ਇੱਕ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰੱਖਿਆ ਅਤੇ ਇੱਕ ਮਹੀਨੇ 10 ਦਿਨ ਉਸ ਨਾਲ ਜਬਰ ਜਨਾਹ ਕੀਤਾ।ਇੰਨਾ ਹੀ ਨਹੀਂ ਦੋਸ਼ੀ ਨੇ’ ਔਰਤ ਦੇ ਭਰਾ ਅਤੇ ਉਸ ਦੇ ਪਤੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। 11 ਮਈ ਨੂੰ ਜਦੋਂ ਮੁਲਜ਼ਮ ਘਰ ਤੋਂ ਬਾਹਰ ਜਾਂਦੇ ਸਮੇਂ ਬਾਹਰੋਂ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ ਤਾਂ ਪੀੜਤ ਔਰਤ ਆਪਣੇ ਬੱਚੇ ਸਮੇਤ ਉਥੋਂ ਭੱਜ ਗਈ ਅਤੇ ਥਾਣਾ ਜਲੰਧਰ ਪਹੁੰਚੀ ਅਤੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਔਰਤ ਦਾ ਬਿਆਨ ਦਰਜ ਕਰਕੇ ਦੋਸ਼ੀ ਰਣਜੀਤ ਸਿੰਘ ਅਤੇ ਵਿਚੋਲਾ ਸੰਤ ਰਾਮ ਸ਼ੈਰੀ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਤਨੀ ਵੀ ਸਾਜਿਸ਼ ਵਿੱਚ ਸ਼ਾਮਲ   ਮੁਢਲੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਰਣਜੀਤ ਸਿੰਘ ਦੀ ਪਤਨੀ ਵੀ ਇਸ ਸਾਰੀ ਸਾਜਿਸ਼ ਵਿੱਚ ਸ਼ਾਮਲ ਹੈ। ਇਸ ਕਾਰਨ ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਤਿੰਨਾਂ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਰਣਜੀਤ ਸਿੰਘ ਅਤੇ ਸੰਤ ਰਾਮ ਸ਼ੈਰੀ ਤੋਂ ਰਿਮਾਂਡ ‘ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।ਪੁਲਿਸ ਨੇ ਦੱਸਿਆ ਕਿ ਫਰਾਰ ਮੁਲਜ਼ਮ ਅਮਨਦੀਪ ਕੌਰ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੀੜਤ ਔਰਤ ਨੇ ਪੁਲਿਸ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਦੋਸ਼ੀ ਰਣਜੀਤ ਸਿੰਘ ਨੇ ਆਪਣੀ ਕੈਨੇਡੀਅਨ ਫਾਈਲ ਭਰਨ ਦੇ ਨਾਮ ‘ਤੇ ਉਸਦੀ ਮਾਂ ਤੋਂ 15 ਹਜ਼ਾਰ ਰੁਪਏ ਵੀ ਲਏ ਸਨ ਅਤੇ ਇਨ੍ਹਾਂ ਪੈਸਿਆਂ ਨਾਲ ਉਸਨੇ ਕੁਝ ਫਰਨੀਚਰ ਅਤੇ ਘਰੇਲੂ ਸਮਾਨ ਖਰੀਦਿਆ ਅਤੇ ਆਪਣੇ ਕੋਲ ਰੱਖਿਆ ਜਿੱਥੇ ਉਸ ਨਾਲ ਕੁਕਰਮ ਕੀਤਾ ਗਿਆ ਸੀ।