ਸੁੱਤੇ ਪਏ ਵਿਅਕਤੀ ਦਾ ਸਿਰ ਵੱਢਕੇ ਕੀਤਾ ਕਤਲ

ਫਰੀਦਕੋਟ: ਇਥੋਂ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਘਰ ਵਿਚ ਸੁੱਤੇ ਪਏ ਵਿਅਕਤੀ ਦਾ ਸਿਰ ਵੱਢਕੇ ਹਥਿਆਰੇ ਆਪਣੇ ਨਾਲ ਲੈ ਗਏ। ਮ੍ਰਿਤਕ ਦੀ ਪਛਾਣ ਹਰਪਾਲ ਸਿੰਘ (60) ਵਜੋਂ ਹੋਈ ਹੈ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖਣ ਦੇ ਸਮੇਂ ਤਕ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਤਲ ਕਿਸ ਕਾਰਨਾਂ ਕਰਕੇ ਹੋਇਆ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।