Big Breaking: ਦੀਪ ਸਿੱਧੂ ਨੂੰ ਫਿਰ ਤੋਂ ਕੀਤਾ ਗਿਆ ਗ੍ਰਿਫ਼ਤਾਰ

ਨਵੀਂ ਦਿੱਲੀ: ਦੀਪ ਸਿੱਧੂ ਨੂੰ ਇੱਕ ਹੋਰ ਕੇਸ ਵਿੱਚ ਦੁਬਾਰਾ ਗ੍ਰਿਫਤਾਰ ਕੀਤਾ ਗਿਆ। ਭਾਰਤ ਦੇ ਪੁਰਾਤੱਤਵ ਵਿਭਾਗ (ਏਐਸਆਈ) ਵੱਲੋਂ ਦਾਇਰ ਕੀਤੀ ਸ਼ਿਕਾਇਤ ਵਿੱਚ ਦੀਪ ਸਿੱਧੂ ਨੂੰ ਅੱਜ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਵਿੱਚ ਪਹਿਲਾਂ ਹੀ ਦਰਜ ਇੱਕ ਕੇਸ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਦਿੱਲੀ ਦੀ ਸਥਾਨਕ ਅਦਾਲਤ ਤੋਂ ਲਾਲ ਕਿਲ੍ਹੇ ਹਿੰਸਾ ਨਾਲ ਜੁੜੇ ਇਕ ਪੁਰਾਣੇ ਕੇਸ ਵਿਚ ਜ਼ਮਾਨਤ ਮਿਲੀ ਸੀ ਪਰ ਇਕ ਹੋਰ ਕੇਸ ‘ਚ ਗ੍ਰਿਫਤਾਰ ਕੀਤਾ ਗਿਆ ਹੈ।