ਸਥਾਨਕ ਵੀ.ਆਈ.ਪੀ. ਰੋਡ ‘ਤੇ ਸਥਿਤ ਪੈਂਟਾ ਹੋਮਜ਼ ਸੁਸਾਇਟੀ ਵਿਖੇ ਹੋਇਆ ਵੱਡਾ ਹਾਦਸਾ

ਜ਼ੀਰਕਪੁਰ: ਬੀਤੀ ਦੇਰ ਰਾਤ ਵੀ.ਆਈ.ਪੀ. ਰੋਡ ‘ਤੇ ਸਥਿਤ ਪੈਂਟਾ ਹੋਮਜ਼ ਸੁਸਾਇਟੀ (Penta Homes Society) ਵਿੱਚ ਇੱਕ ਲਗਜ਼ਰੀ ਕਾਰ ਨੂੰ ਭੇਤਭਰੀ ਹਾਲਾਤ ‘ਚ ਅੱਗ ਲੱਗ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਵਿੱਚ ਕਾਰ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ।ਜਾਣਕਾਰੀ ਅਨੁਸਾਰ ਸੁਸਾਇਟੀ ਦੀ ਪਾਰਕਿੰਗ ਵਿੱਚ ਖੜ੍ਹੀ B.M.W. ਕਾਰ ਨੂੰ ਅਚਾਨਕ ਰਾਤ ਗਿਆਰਾਂ ਵਜੇ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਸਕਿਉਰਿਟੀ ਗਾਰਡ ਨੇ ਅੱਗ ਬੁਝਾਊ ਸਿਲੰਡਰ ਦਾ ਇਸਤੇਮਾਲ ਕੀਤਾ ਪਰ ਉਸ ਨਾਲ ਅੱਗ ‘ਤੇ ਕਾਬੂ ਨਹੀਂ ਪਾਇਆ ਗਿਆ, ਜਿਸ ਕਾਰਨ ਫਾਇਰ ਬ੍ਰਿਗੇਡ ਨੂੰ ਫੋਨ ‘ਤੇ ਸੂਚਿਤ ਕੀਤਾ ਗਿਆ। ਕਰੀਬ ਪੰਦਰਾਂ ਮਿੰਟ ਬਾਅਦ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ।ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸਕਿਉਰਿਟੀ ਗਾਰਡ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਕਿ ਇਕ ਪਾਰਕਿੰਗ ਵਿਚ ਖੜ੍ਹੀ ਕਾਰ ਨੂੰ ਅੱਗ ਲੱਗ ਗਈ ਹੈ। ਜਿਸ ਲਈ ਉਸ ਨੇ ਅੱਗ ਬੁਝਾਊ ਸਿਲੰਡਰ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਸਕਿਉਰਿਟੀ ਗਾਰਡ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਹੋ ਸਕਦੇ ਹਨ।