ਕਾਲੇ ਪਾਣੀ ਦੇ ਸ਼ਹੀਦਾਂ ਲਈ ਬਣਾਈ ਜਾਵੇਗੀ ਵਿਸ਼ੇਸ਼ ਯਾਦਗਾਰ :ਕੈਪਟਨ

ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ ਸ਼ੌਰਿਆਗਥਾ ਦੀ 100 ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਰਣਜੀਤ ਐਵੀਨਿਊ ਵਿਖੇ ਯਾਦਗਾਰੀ ਪਾਰਕ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਕੀਤਾ। ਇਸ ਮੌਕੇ ਉਨ੍ਹਾਂ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਕੈਪਟਨ ਨੇ ਕਿਹਾ ਕਿ ਕਾਲੇ ਪਾਣੀ ਦੇ ਸ਼ਹੀਦਾਂ ਦੀ ਯਾਦ ਵਿੱਚ ਸਰਕਾਰ ਦੀ ਤਰਫੋਂ ਪੰਜਾਬ ਵਿੱਚ ਯਾਦਗਾਰਾਂ ਬਣਾਈਆਂ ਜਾਣਗੀਆਂ।ਇਸ ਕਾਨਫ਼ਰੰਸ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਓਮ ਪ੍ਰਕਾਸ਼ ਸੋਨੀ, ਇੰਦਰਬੀਰ ਸਿੰਘ ਬੁਲਾਰੀਆ ਅਤੇ ਹੋਰ ਆਗੂ ਮੌਜੂਦ ਸਨ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ੌਰਿਆਗਥਾ ਵਿਚ ਸ਼ਹੀਦਾਂ ਦੀ ਯਾਦ ਵਿਚ ਬਣਨ ਵਾਲੀ ਇਸ ਯਾਦਗਾਰ ਵਿਚ ਸ਼ਹੀਦਾਂ ਦੇ ਘਰਾਂ ਅਤੇ ਪਿੰਡਾਂ ਦੀ ਮਿੱਟੀ ਸ਼ਾਮਲ ਕੀਤੀ ਗਈ ਅਤੇ ਇਸ ਲਈ ਹਰ ਸ਼ਹੀਦ ਦੇ ਘਰ ਤੋਂ ਉਨ੍ਹਾਂ ਦੇ ਪਰਿਵਾਰਾਂ ਜਾਂ ਪੰਚਾਇਤਾਂ ਦੀ ਮਿੱਟੀ ਵਿਸ਼ੇਸ ਤੌਰ ‘ਤੇ ਨਾਲ ਲਿਆਂਦੀ ਗਈ, ਜੋ ਇਸ ਯਾਦਗਾਰ ਦਾ ਹਿੱਸਾ ਬਣੇਗੀ।