ਪੰਥਕ ਸਿਆਸਤ ਵਿੱਚ ਜੀਕੇ ਦੀ ਨਵੀਂ ਪਾਰੀ ਦੇ ਆਗਾਜ਼ ਦੀ ਸ਼ੁਰੂਆਤ

2 ਅਕਤੂਬਰ ਨੂੰ ਨਵੀਂ ਪਾਰਟੀ ਦਾ ਕਰਨਗੇ ਐਲਾਨ ਦਿੱਲੀ ਵਿੱਚ 10000 ਸਰਗਰਮ ਮੈਂਬਰ ਬਣਾਉਣ ਦੀ ਰੱਖਿਆ ਟੀਚਾ ਦਿੱਲੀ ਫ਼ਤਿਹ ਕਰਨ ਵਾਲੇ 5 ਸਿੱਖ ਜਰਨੈਲਾਂ ਦੇ ਨਾਂਅ ਉੱਤੇ 5 ਜਿੱਲ੍ਹਿਆ ਦੇ ਜਥੇਬੰਦਕ ਢਾਂਚੇ ਦਾ ਹੋਵੇਗਾ ਨਾਂਅ ਸੰਗਤ ਦੀ ਕਚਹਿਰੀ ਵਿੱਚ ਸਿਆਸੀ ਸ਼ਰੀਕਾਂ ਦੇ ਹਰ ਵਾਰ ਦਾ ਦੇਵਾਂਗੇ ਜਵਾਬ : ਜੀਕੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਲੱਗ ਹਰੇ ਕਿਆਸਾਂ ਉੱਤੇ ਅੱਜ ਵਿਰਾਮ ਲੱਗਾ ਦਿੱਤਾ। 7 ਦਸੰਬਰ 2018 ਨੂੰ ਕਮੇਟੀ ਪ੍ਰਧਾਨ ਦਾ ਅਹੁਦਾ ਛੱਡਣ ਵਾਲੇ ਜੀਕੇ ਦੀ ਅਗਲੀ ਮੰਜ਼ਿਲ ਹੁਣ ਨਿਰੋਲ ਧਾਰਮਿਕ ਸਿਆਸਤ ਹੀ ਹੋਵੇਗੀ। ਹਾਲਾਂਕਿ ਪਿਛਲੇ ਕੁੱਝ ਸਮਾਂ ਤੋਂ ਜੀਕੇ ਦੇ ਮੁੱਖ ਧਾਰਾ ਦੀ ਸਿਆਸਤ ਲਈ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੀਆਂ ਗੱਲਾਂ ਵੀ ਚੱਲ ਹਰਿਆ ਸਨ। ਪਰ ਜੀਕੇ ਨੇ ਅੱਜ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੀ ਵਿਰਾਸਤ ਨੂੰ ਅੱਗੇ ਲੈ ਜਾਂਦੇ ਹੋਏ ਨਵੀਂ ਪੰਥਕ ਪਾਰਟੀ ਦੇ ਨਾਲ ਅਗਲੀ ਦਿੱਲੀ ਕਮੇਟੀ ਚੋਣ ਲੜਨ ਦਾ ਬਕਾਇਦਾ ਐਲਾਨ ਪ੍ਰੇਸ ਮਿਲਣੀ ਦੌਰਾਨ ਕੀਤਾ। ਨਾਲ ਹੀ ਕਿਹਾ ਕਿ ਇਸ ਪਾਰਟੀ ਦਾ ਕੋਈ ਵੀ ਮੈਂਬਰ ਗੁਰਦੁਆਰਾ ਚੋਣਾਂ ਦੇ ਇਲਾਵਾ ਸਿਆਸੀ ਚੋਣ ਨਹੀਂ ਲੜੇਗਾ ਅਤੇ ਸ੍ਰੀ ਗੁਰੂ ਗ੍ਰੰਥ ਨੂੰ ਸਮਰਪਿਤ ਹੋਵੇਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਮਾਮਲਿਆਂ ਵਿੱਚ ਕੋਈ ਸਿਆਸੀ ਦਖਲਅੰਦਾਜ਼ੀ ਸਾਨੂੰ ਮਨਜੂਰ ਨਹੀਂ ਹੋਵੇਗੀ। ਜੀਕੇ ਨੇ ਜਾਣਕਾਰੀ ਦਿੱਤੀ ਕਿ 2 ਅਕਤੂਬਰ ਨੂੰ ਗੁਰਦਵਾਰਾ ਸਿੰਘ ਸਭਾ, ਗ੍ਰੇਟਰ ਕੈਲਾਸ਼ ਪਹਾੜੀ ਵਾਲਾ ਵਿੱਚ ਗੁਰਮਤ ਸਮਾਗਮ ਦੌਰਾਨ ਪਾਰਟੀ ਦੇ ਨਾਮ ਅਤੇ ਏਜੰਡੇ ਦਾ ਐਲਾਨ ਕੀਤਾ ਜਾਵੇਗਾ। ਨਵੀਂ ਪਾਰਟੀ ਦਾ ਸੋਸਾਇਟੀ ਏਕਟ ਤਹਿਤ ਪੰਜੀਕਰਣ ਕਰਵਾ ਦਿੱਤਾ ਗਿਆ ਹੈ। ਪਰ ਗੁਰੂ ਸਿਧਾਂਤਾਂ ਦੀ ਓਟ ਅਤੇ ਹਜ਼ਾਰਾਂ ਦੋਸਤਾਂ ਅਤੇ ਸ਼ੁੱਭਚਿੰਤਕਾਂ ਦੀ ਹਾਜ਼ਰੀ ਵਿੱਚ ਵਿਧੀਵਤ ਤਰੀਕੇ ਨਾਲ ਪਾਰਟੀ ਦਾ ਆਗਾਜ਼ ਗੁਰੂ ਘਰ ਵਿੱਚ ਕੀਤਾ ਜਾਵੇਗਾ। ਜੀਕੇ ਨੇ ਦੱਸਿਆ ਕਿ ਪਾਰਟੀ ਦਾ ਦਿੱਲੀ ਵਿੱਚ ਮਜ਼ਬੂਤ ਜਥੇਬੰਦਕ ਢਾਂਚਾ ਵਿਕਸਿਤ ਕਰਨ ਲਈ ਪ੍ਰਦੇਸ਼, ਜ਼ਿਲ੍ਹਾ ਅਤੇ ਵਾਰਡ ਤੱਕ ਸਾਰੀ ਕਮੇਟੀਆਂ ਬਣਾਈ ਜਾਣਗੀਆਂ। ਸਾਰੇ ਉਮਰ ਵਰਗ ਅਤੇ ਸਿੱਖ ਭਾਈਚਾਰੇ ਦੇ ਸਾਰੇ ਤਬਕਿਆਂ ਨੂੰ ਨਾਲ ਲੈ ਕੇ ਚੱਲਣ ਲਈ ਮੁੱਖ ਇਕਾਈ ਦੇ ਨਾਲ ਹੀ ਇਸਤਰੀ ਵਿੰਗ, ਯੂਥ ਵਿੰਗ, ਵਿਧਾਰਥੀ ਵਿੰਗ, ਕਿਰਤ ਵਿੰਗ, ਬੁੱਧੀਜੀਵੀ ਵਿੰਗ ਅਤੇ ਧਰਮ ਪ੍ਰਚਾਰ ਵਿੰਗ ਦਾ ਜਥੇਬੰਦਕ ਢਾਂਚਾ ਵਾਰਡ ਪੱਧਰ ਤੱਕ ਬਣਾਇਆ ਜਾਵੇਗਾ। ਦਿੱਲੀ ਕਮੇਟੀ ਦੇ 46 ਵਾਰਡਾਂ ਦੇ ਆਧਾਰ ਉੱਤੇ ਪੁਰੀ ਦਿੱਲੀ ਨੂੰ 5 ਜਿੱਲ੍ਹਿਆ ਵਿੱਚ ਵੰਡਿਆ ਜਾਵੇਗਾ। ਨਾਲ ਹੀ ਪੁਰੀ ਦਿੱਲੀ ਵਿੱਚ ਮੈਂਬਰੀ ਅਭਿਆਨ ਚਲਾ ਕੇ 10000 ਸਰਗਰਮ ਮੈਂਬਰ ਬਣਾਏ ਜਾਣਗੇ। ਜੀਕੇ ਨੇ ਕਿਹਾ ਕਿ ਦਿੱਲੀ ਦੇ ਸਿੱਖ ਇਤਿਹਾਸ ਨੂੰ ਸੁਰੱਖਿਅਤ ਕਰਨ ਲਈ, ਮਹਾਨ ਸਿੱਖਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਸੰਗਠਨ ਦੇ ਜਰੀਏ ਫੈਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਲਈ 1783 ਵਿੱਚ ਦਿੱਲੀ ਫ਼ਤਿਹ ਕਰਨ ਵਾਲੇ ਮਹਾਨ ਸਿੱਖ ਜਰਨੈਲਾਂ ਦੇ ਨਾਂਅ ਉੱਤੇ ਸੰਗਠਨ ਦੇ ਪੰਜਾ ਜਿੱਲ੍ਹਿਆ ਦੇ ਨਾਂਅ ਰੱਖੇ ਜਾਉਣਗੇ। ਜਿਸ ਵਿੱਚ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਜਥੇਦਾਰ ਤਾਰਾ ਸਿੰਘ ਘੇਬਾ ਅਤੇ ਜਥੇਦਾਰ ਮਹਾਂ ਸਿੰਘ ਸ਼ੁਕਰਚਕਿਆ ਦੇ ਨਾਮ ਸ਼ਾਮਿਲ ਹਨ। ਨਾਲ ਹੀ ਧਰਮ ਪ੍ਰਚਾਰ ਵਿੰਗ ਦਾ ਨਾਮ ਮਹਾਨ ਸ਼ਹੀਦ ਭਾਈ ਮਨੀ ਸਿੰਘ ਦੇ ਨਾਮ ਉੱਤੇ ਰੱਖਿਆ ਜਾਵੇਗਾ। ਕਿਉਂਕਿ ਭਾਈ ਮਨੀ ਸਿੰਘ ਨੇ ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ਵਿੱਚ ਕਾਫ਼ੀ ਲੰਮਾ ਸਮਾਂ ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਦਿੱਲੀ ਵਿੱਚ ਬਿਤਾਇਆ ਸੀ। ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਉੱਤੇ ਤਲਵੰਡੀ ਸਾਬੋ ਵਿੱਚ ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੁਆਰਾ ਰਚਿਤ ਨੌਵੇਂ ਮਹੱਲੇ ਦੇ ਸ਼ਲੋਕਾਂ ਨੂੰ ਜੋੜ ਕਰ ਕੇ ਦਮਦਮੀ ਬੀੜ ਤਿਆਰ ਕੀਤੀ ਸੀ। ਇਸ ਬੀੜ ਨੂੰ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਸਾਹਿਬ ਵਿੱਚ ਗੁਰਤਾ ਗੱਦੀ ਦੇ ਕੇ ਗੁਰੂ ਦਾ ਦਰਜਾ ਦਿੱਤਾ ਸੀ। ਇਸ ਦੇ ਇਲਾਵਾ ਦਸਮ ਗ੍ਰੰਥ ਲਈ ਬਾਣੀ ਦਾ ਸੰਕਲਨ ਵੀ ਭਾਈ ਮਨੀ ਸਿੰਘ ਨੇ ਕੀਤਾ ਸੀ। ਜੀਕੇ ਨੇ ਦੱਸਿਆ ਕਿ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਹੁਕਮਨਾਮਾ ਦੇ ਕੇ ਭਾਈ ਮਨੀ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਕੇ ਭੇਜਿਆ ਸੀ। ਤਾਂਕਿ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਵਾਦ ਦਾ ਨਬੇੜਾ ਹੋ ਸਕੇ ਅਤੇ ਭਾਈ ਸਾਹਿਬ ਨੇ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਵੀ ਨਿਭਾਈ ਸੀ। ਜਿਸ ਦੇ ਚੱਲਦੇ ਮੁਗ਼ਲ ਹਕੂਮਤ ਨਾਲ ਟਕਰਾਅ ਦੇ ਚੱਲਦੇ ਸਰੀਰ ਦਾ ਬੰਦ-ਬੰਦ ਕਟਵਾਉਣ ਵਾਲੀ ਸ਼ਹਾਦਤ ਵੀ ਭਾਈ ਮਨੀ ਸਿੰਘ ਦੇ ਹਿੱਸੇ ਆਈ ਸੀ। ਇਸ ਲਈ ਭਾਈ ਮਨੀ ਸਿੰਘ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਦਿੱਲੀ ਪ੍ਰਵਾਸ ਤੋਂ ਸੰਗਤਾਂ ਨੂੰ ਅਡੋਲ ਸਿੱਖੀ ਦਾ ਸਬਕ ਸਮਝਾਉਣ ਲਈ ਭਾਈ ਮਨੀ ਸਿੰਘ ਦੇ ਨਾਮ ਉੱਤੇ ਧਰਮ ਪ੍ਰਚਾਰ ਦੇ ਨੇਕ ਕਾਰਜ ਨੂੰ ਜੋੜਿਆ ਜਾ ਰਿਹਾ ਹੈ। ਜੀਕੇ ਨੇ ਕਿਹਾ ਕਿ ਸਿਆਸੀ ਸ਼ਰੀਕਾਂ ਦੇ ਵੱਲੋਂ ਸਾਜ਼ਿਸ਼ਾਂ ਦੇ ਜਰੀਏ ਉਨ੍ਹਾਂ ਨੂੰ ਦਿੱਤੇ ਗਏ ਮਾਨਸਿਕ ਅਤੇ ਵਿਚਾਰਧਾਰਕ ਜ਼ਖਮਾਂ ਉੱਤੇ ਮਲ੍ਹਮ ਲਗਾਉਣ ਲਈ ਸੰਗਤ ਦੀ ਕਚਹਿਰੀ ਹੀ ਮੇਰੇ ਕੋਲ ਹੁਣ ਇੱਕ ਮਾਤਰ ਰਾਹ ਹੈ। ਕਿਉਂਕਿ ਮੇਰੇ ਉੱਤੇ ਚਿੱਕੜ ਪਾਉਣ ਲਈ ਕਮੇਟੀ ਹੁਣ ਵੀ ਸਰਗਰਮ ਹੈ ਅਤੇ ਪਾਰਟੀ ਘੋਸ਼ਣਾ ਦੇ ਬਾਅਦ ਮੇਰੇ ਖ਼ਿਲਾਫ਼ ਕੁੜ ਪ੍ਰਚਾਰ ਹੋਰ ਤੇਜ਼ੀ ਫੜ ਸਕਦਾ ਹੈਂ। ਜਿਸ ਦਾ ਪ੍ਰਮਾਣ ਕਲ ਦੇਰ ਰਾਤ ਨੂੰ ਸਾਹਮਣੇ ਆਇਆ, ਜਦੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਜਥੇਦਾਰ ਸੰਤੋਖ ਸਿੰਘ ਫਾਊਡੇਸ਼ਨ ਦੇ ਦਫ਼ਤਰ ਦੀ ਨੇਮ ਪਲੇਟ ਉਤਾਰ ਕਰ ਕੇ ਗੁਰੂ ਨਾਨਕ ਦੇਵ ਜੀ 550 ਸਾਲਾ ਸ਼ਤਾਬਦੀ ਕਮੇਟੀ ਦੀ ਪਲੇਟ ਲਗਾ ਕੇ ਦਫ਼ਤਰ ਉੱਤੇ ਜਬਰੀ ਕਬਜ਼ਾ ਕੀਤਾ ਗਿਆ। ਇਹ ਹਰਕਤ ਕਮੇਟੀ ਪ੍ਰਬੰਧਕਾਂ ਦੀ ਬਦਹਵਾਸੀ ਨੂੰ ਦਰਸਾਉਂਦੀ ਹੈ। ਜੀਕੇ ਨੇ ਕਿਹਾ ਕਿ ਜੇਕਰ ਕਮੇਟੀ ਨੂੰ ਸ਼ਤਾਬਦੀ ਕਮੇਟੀ ਲਈ ਦਫ਼ਤਰ ਦੀ ਜ਼ਰੂਰਤ ਸੀ ਤਾਂ ਮੇਰੇ ਤੋਂ ਮੰਗ ਸਕਦੇ ਸਨ, ਪਰ ਤਾਲਾ ਤੋੜ ਕੇ ਆਪਣੀ ਭੂਮਾਫੀਆ ਪ੍ਰਕਿਰਤੀ ਵਿਖਾਉਣ ਦੀ ਕੀ ਜ਼ਰੂਰਤ ਸੀ। ਜੀਕੇ ਨੇ ਅਫ਼ਸੋਸ ਜਤਾਇਆ ਕਿ ਜਿਸ ਜਥੇਦਾਰ ਸੰਤੋਖ ਸਿੰਘ ਨੇ ਕੌਮ ਨੂੰ ਇੰਨੀਆਂ ਜਾਇਦਾਦਾਂ ਦਿਵਾਇਆ ਸੀ। ਉਨ੍ਹਾਂ ਦੇ ਨਾਂਅ ਉੱਤੇ ਚੱਲਦੀ ਟਰੱਸਟ ਦੇ ਇੱਕ ਛੋਟੇ ਜਿਹੇ ਦਫ਼ਤਰ ਉੱਤੇ ਵਿਗੜੀ ਸੋਚ ਦੇ ਨਾਲ ਕਬਜ਼ਾ ਕਰਨਾ, ਮਹਾਨ ਸ਼ਖ਼ਸੀਅਤ ਦੀ ਘੋਰ ਬੇਇੱਜ਼ਤੀ ਕਰਨ ਵਰਗਾ ਹੈ।