ਨਗਰ ਕੀਰਤਨ ਮਾਮਲੇ ਵਿੱਚ ਸੰਗਤਾਂ ਦੇ ਦੋਸ਼ੀ ਦਿੱਲੀ ਕਮੇਟੀ ਪ੍ਰਬੰਧਕ ਪਛਤਾਵੇ ਵਜੋਂ ਆਪਣੇ ਅਹੁਦੇ ਛੱਡਣ, ਜਾਗੋ ਪਾਰਟੀ ਦੀ ਮੰਗ

ਬਲ-ਛਲ ਨਾਲ ਸੱਤਾਂ ਵਿੱਚ ਆਏ ਸਿਰਸਾ ਨੇ ਸੰਗਤਾਂ ਨਾਲ ਛਲ ਕਰਣ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕੀਤੀ : ਜੀਕੇ ਦਿੱਲੀ ਤੋਂ ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਖਲ ਦੇਣ ਦੇ ਮਾਮਲੇ ਵਿੱਚ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਜੀਕੇ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਦੇ ਨਾਂਅ ਉੱਤੇ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਹੈ। ਪਾਕਿਸਤਾਨ ਸਰਕਾਰ ਦੀ ਮਨਜ਼ੂਰੀ ਨਹੀਂ ਹੋਣ ਦੇ ਬਾਵਜੂਦ ਗੁਰੁਦਵਾਰਿਆਂ ਦੀਆਂ ਸਟੇਜਾਂ ਦਾ ਇਸਤੇਮਾਲ ਗ੍ਰੰਥੀ ਸਿੰਘਾਂ ਵਲੋਂ ਝੂਠ ਬੁਲਾਉਣ ਲਈ ਕੀਤਾ ਗਿਆ। ਨਾਲ ਹੀ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਦੇ ਰੂਪ ਵਿੱਚ ਲੈ ਜਾਉਣ ਲਈ 278 ਪਾਸਪੋਰਟ ਜਮਾਂ ਕੀਤੇ ਗਏ ਸਨ। ਇਹਨਾਂ 278 ਸ਼ਰੱਧਾਲੁਆਂ ਨੂੰ ਜਿੱਥੇ ਦਿੱਲੀ ਕਮੇਟੀ ਵੱਲੋਂ ਤਾਂ ਵੀਜਾ ਨਹੀਂ ਦਿਵਾਇਆ ਗਿਆ, ਉੱਥੇ ਹੀ ਪਰਮਜੀਤ ਸਿੰਘ ਸਰਨਾ ਦੇ ਦੁਆਰਾ 28 ਅਕਤੂਬਰ ਨੂੰ ਪ੍ਰਸਤਾਵਿਤ ਨਗਰ ਕੀਰਤਨ ਵਿੱਚ ਜਾਣ ਲਈ ਪਾਸਪੋਰਟ ਜਮਾਂ ਕਰਵਾਉਣ ਦਾ ਮੌਕਾ ਵੀ ਉਕਤ ਸ਼ਰੱਧਾਲੁਆਂ ਨੇ ਕਮੇਟੀ ਦੀ ਜਿੱਦ ਦੇ ਕਾਰਨ ਗਵਾ ਲਿਆ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀਕੇ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੰਗਤਾਂ ਵਲੋਂ ਸੋਨੇ ਦੀ ਪਾਲਕੀ ਸਾਹਿਬ ਕਰਤਾਰਪੁਰ ਵਿੱਚ ਸਥਾਪਿਤ ਕਰਵਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੀ ਸੋਨੇ ਦੀ ਜਿਲਦ,ਚਵਰ ਅਤੇ ਛਤਰ ਦੇ ਨਾਂਅ ਉੱਤੇ ਗਹਿਣੇ ਅਤੇ ਨਗਦੀ ਸੰਗਤਾਂ ਤੋਂ ਬਟੋਰਨ ਦੇ ਬਾਅਦ ਹੁਣ ਪ੍ਰਬੰਧਕਾਂ ਦੇ ਕੋਲ ਇਹਨੂੰ ਸੰਗਤਾਂ ਨੂੰ ਵਾਪਸ ਦੇਣ ਦਾ ਕੋਈ ਢੰਗ ਵੀ ਨਹੀਂ ਹੈਂ। ਇਹਨਾਂ ਦੀ ਨਾਲਾਇਕੀ ਦੇ ਕਾਰਨ ਨਾ ਸੰਗਤਾਂ ਨੂੰ ਵੀਜਾ ਮਿਲਿਆਂ ਨਾ ਨਗਦੀ ਅਤੇ ਸੋਨਾ। ਇਸ ਲਈ ਬਲ ਅਤੇ ਛਲ ਨਾਲ ਸੱਤਾ ਵਿੱਚ ਆਈ ਟੀਮ ਸਿਰਸਾ ਨੂੰ ਤੁਰੰਤ ਇਸ ਗਲਤੀ ਲਈ ਗੁਰੂ ਸਾਹਿਬ ਦੇ ਸਾਹਮਣੇ ਪਛਤਾਵੇ ਵਜੋਂ ਅਰਦਾਸ ਕਰਕੇ ਆਪਣੇ ਅਹੁਦਿਆਂ 'ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਜੀਕੇ ਨੇ ਕਿਹਾ ਕਿ ਸ਼ੁਰੂ ਤੋਂ ਕੌਮ ਦੀ ਭਾਵਨਾ ਸੀ ਕਿ ਇੱਕ ਨਗਰ ਕੀਰਤਨ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਜਾਣਾ ਚਾਹੀਦਾ ਹੈ, ਉਹ ਆਪਣੇ ਆਪ ਹੀ ਗੁਰੂ ਨੇ ਮਨਜ਼ੂਰ ਕਰ ਲਈ ਹੈ। ਜੱਥੇਦਾਰ ਜੀ ਵਲੋਂ ਕੌਮੀ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਇੱਕ ਨਗਰ ਕੀਰਤਨ ਦੀ ਗੱਲ ਕਰਣਾ ਸਵਾਗਤਯੋਗ ਕਦਮ ਹੈ। ਪਰ ਦਿੱਲੀ ਦੇ ਇਤਿਹਾਸਿਕ ਗੁਰਦਵਾਰਿਆਂ ਵਿੱਚ ਸੋਨੇ ਦੀ ਸੇਵਾ ਲਈ ਕਈ ਗੋਲਕਾਂ ਰੱਖਣ ਵਾਲੇ ਪ੍ਰਬੰਧਕਾਂ ਨੂੰ ਪੰਥਕ ਰਿਵਾਇਤਾ ਅਨੁਸਾਰ ਦੰਡਿਤ ਕਰਣ ਦਾ ਤਰੀਕਾ ਵੀ ਜੱਥੇਦਾਰ ਜੀ ਨੂੰ ਕੌਮ ਦੇ ਸਾਹਮਣੇ ਰੱਖਣਾ ਚਾਹੀਦਾ ਹੈ।