ਜਲੰਧਰ ਦੀ ਮਸ਼ਹੂਰ ਸ਼ਾਪ ‘ਚ ਲੱਗੀ ਭਿਆਨਕ ਅੱਗ
ਜਲੰਧਰ: ਅੱਜ ਸਵੇਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਨਿਊ ਲਕਸ਼ਮੀ ਸਵੀਟਸ ਸ਼ਾਪ ਵਿੱਚ ਭਿਆਨਕ ਅੱਗ ਲੱਗ ਗਈ ਹੈ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਹੈ। ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਚਿਕ ਚਿਕ ਹਾਊਸ ਫੁੱਟਬਾਲ ਚੌਕ ਦੇ ਨੇੜੇ ਵਾਪਰੀ, ਜਿੱਥੇ ਰਸਤੇ ਵਿੱਚ ਮਠਿਆਈ ਦੀ ਦੁਕਾਨ ਸਥਿਤ ਹੈ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ, ਪਰ ਦੁਕਾਨ ਦੇ ਦ੍ਰਿਸ਼ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ।
SikhDiary