ਲੁਧਿਆਣਾ ਦੇ ਫਾਟਕ ‘ਤੇ ਚੱਲ ਰਹੇ ਮੁਰੰਮਤ ਦੇ ਕੰਮ ਨੂੰ ਲੈ ਕੇ ਫਾਟਕ ਨੂੰ 7 ਦਸੰਬਰ ਤੱਕ ਬੰਦ ਕਰਨ ਦਾ ਕੀਤਾ ਗਿਆ ਐਲਾਨ
ਲੁਧਿਆਣਾ : ਮੁੱਖ ਰੇਲਵੇ ਮਾਰਗ ਅੰਮ੍ਰਿਤਸਰ-ਜੰਮੂ-ਦਿੱਲੀ ਰੇਲਵੇ ਟਰੈਕ ‘ਤੇ ਸਥਿਤ ਗਿਆਸਪੁਰਾ ਫਾਟਕ ਬੰਦ ਹੋਣ ਦੇ ਕਾਰਨ ਉੱਥੇ ਤੋਂ ਗੁਜਰਨ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਧਿਆਨ ਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਫਾਟਕ ‘ਤੇ ਚੱਲ ਰਹੇ ਮੁਰੰਮਤ ਦੇ ਕੰਮ ਨੂੰ ਲੈ ਕੇ ਫਾਟਕ ਨੂੰ 7 ਦਸੰਬਰ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਰੇਲ ਅਧਿਕਾਰੀਆਂ ਦੇ ਮੁਤਾਬਕ ਫਾਟਕ ਦੇ ਆਏ ਦਿਨ ਖਰਾਬ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ ਜਿਸ ਕਰਕੇ ਉੱਥੋਂ ਦੀਆਂ ਲੰਘਣ ਵਾਲੀਆਂ ਗੱਡੀਆਂ ਨੂੰ ਵੀ ਸਾਵਧਾਨੀ ਨਾਲ ਲੰਘਾਇਆ ਜਾ ਰਿਹਾ ਹੈ ਤਾਂ ਜੋ ਕੋਈ ਹਾਦਸਾ ਨਾ ਹੋਵੇ।ਸੁਰੱਖਿਆ ਨੂੰ ਦੇਖਦੇ ਹੋਏ ਵਿਭਾਗ ਨੇ ਉੱਥੇ ਆਰ.ਪੀ.ਐਫ. ਅਤੇ ਜੀ.ਆਰ.ਪੀ. ਦੇ ਕਰਮਚਾਰੀ ਵੀ ਤਾਇਨਾਤ ਕੀਤੇ ਹਨ। ਇੰਡਸਟਰੀਅਲ ਏਰੀਆ ਅਤੇ ਫੋਕਲ ਪੁਆਇੰਟ ਵੱਲ ਜਾਣ ਦਾ ਮੁੱਖ ਰਸਤਾ ਹੈ, ਜਿੱਥੋਂ ਰੋਜ਼ਾਨਾ ਹਜ਼ਾਰਾਂ ਲੋਕ ਆਪਣੇ ਕੰਮਾਂ ‘ਤੇ ਜਾਣ ਲਈ ਨਿਕਲਦੇ ਹਨ। ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਪੁਲਿਸ ਵੱਲੋਂ ਰੂਟ ਪਲਾਨ ਬਦਲ ਕੇ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਟ੍ਰੈਫਿਕ ਨੂੰ ਸ਼ਿਵ ਚੌਕ, ਮੋਹਨਦੇਈ ਹਸਪਤਾਲ ਤੋਂ ਹੁੰਦੇ ਹੋਏ ਫੋਕਲ ਪੁਆਇੰਟ ਵੱਲ ਭੇਜਿਆ ਜਾਵੇ ਅਤੇ ਢੰਡਾਰੀ ਅਤੇ ਫੋਕਲ ਪੁਆਇੰਟ ਪੁਲ ਤੋਂ ਦੀਂ ਲੰਘਣ ਵਾਲੇ ਵਾਹਨਾਂ ਨੂੰ ਚੰਡੀਗੜ੍ਹ ਰੋਡ ਅਤੇ ਫੋਕਲ ਪੁਆਇੰਟ ਵੱਲ ਭੇਜਿਆ ਜਾ ਰਿਹਾ ਹੈ।
SikhDiary