ਪਟਿਆਲਾ ਦੇ ਬਿਸ਼ਨ ਨਗਰ ‘ਚ ਟਲਿਆ ਭਿਆਨਕ ਹਾਦਸਾ

ਪਟਿਆਲਾ : ਪਟਿਆਲਾ ਦੇ ਬਿਸ਼ਨ ਨਗਰ ਵਿੱਚ ਬੀਤੀ ਰਾਤ ਭਿਆਨਕ ਹਾਦਸਾ ਹੋਣੋਂ ਟਲ ਗਿਆ । ਮਿਲੀ ਜਾਣਕਾਰੀ ਅਨੁਸਾਰ , ਇਹ ਹਾਦਸਾ ਗੈਸ ਲੀਕ ਹੋਣ ਨਾਲ ਵਾਪਰਿਆ । ਦੇਖਦਿਆਂ ਹੀ ਦੇਖਦਿਆਂ ਅੱਗ ਪੂਰੇ ਕਿਚਨ ‘ਚ ਫੈਲ ਗਈ । ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਤੇ ਅੱਗ ‘ਤੇ ਕਾਬੂ ਪਾਇਆ । ਘਰ ਦਿਆਂ ਮਾਲਕਾਂ ਨੇ ਬੜੀ ਸੂਝ-ਬੂਝ ਨਾਲ ਕਿਚਨ ਦੇ ਨਾਲ ਖੜ੍ਹੀ ਗੱਡੀ ਨੂੰ ਬਾਹਰ ਕੱਢਿਆ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ।