ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਈ ਉਡਾਣਾਂ ਹੋਇਆ ਰੱਦ
ਅੰਮ੍ਰਿਤਸਰ : ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ, ਨੂੰ ਵੱਡੀਆਂ ਚੁਣੌਤੀਆਂ ਤੋਂ ਗੁਜਰ ਰਹੀ ਹੈ। ਪਾਇਲਟਾਂ ਦੀ ਘਾਟ ਕਾਰਨ, ਅੱਜ (5 ਦਸੰਬਰ) ਨੂੰ ਲਗਾਤਾਰ ਤੀਜੇ ਦਿਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਬਹੁਤ ਦੇਰੀ ਨਾਲ ਉਡਾਣ ਭਰੀ ਗਈ। ਇਸਦਾ ਅਸਰ ਪੰਜਾਬ, ਦਿੱਲੀ, ਮੁੰਬਈ, ਹੈਦਰਾਬਾਦ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਹਜ਼ਾਰਾਂ ਮੁਸਾਫ਼ਰ ਘੰਟਿਆਂ ਤੱਕ ਏਅਰਪੋਰਟਾਂ ‘ਤੇ ਫਸੇ ਰਹੇ ਅਤੇ ਉਨ੍ਹਾਂ ਨੂੰ ਭਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ।ਅੰਮ੍ਰਿਤਸਰ ਵਿੱਚ ਯਾਤਰੀਆਂ ਦੀ ਪਰੇਸ਼ਾਨੀਆਂ ਵਧੀਆਂਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀ ਵੱਡੀ ਗਿਣਤੀ ਵਿੱਚ ਯਾਤਰੀ ਪਰੇਸ਼ਾਨ ਦਿਖਾਈ ਦਿੱਤੇ। ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਸਨ, ਜਦੋਂ ਕਿ ਕੁਝ ਨੂੰ ਰੱਦ ਕਰ ਦਿੱਤਾ ਗਿਆ। ਯਾਤਰੀਆਂ ਦੇ ਚਿਹਰੇ ‘ਤੇ ਗੁੱਸਾ ਅਤੇ ਚਿੰਤਾ ਸਾਫ਼ ਦੇਖੀ ਜਾ ਸਕਦੀ ਸੀ।ਇੱਕ ਯਾਤਰੀ ਨੇ ਕਿਹਾ, “ਸਾਡੀ ਉਡਾਣ ਨਿਰਧਾਰਤ ਸੀ, ਪਰ ਇੱਥੇ ਆਉਣ ਤੋਂ ਬਾਅਦ ਹੀ ਪਤਾ ਲੱਗਿਆ ਕਿ ਇਹ ਰੱਦ ਕਰ ਦਿੱਤਾ ਗਿਆ ਹੈ। ਅਸੀਂ ਇੰਨੀ ਦੂਰ ਦਾ ਸਫ਼ਰ ਤੈਅ ਕਰਕੇ ਆਏ ਹਾਂ। ਸਾਡੇ ਨਾਲ ਬੱਚੇ ਅਤੇ ਬਜ਼ੁਰਗ ਵੀ ਹਨ। ਇਹ ਸਾਡੇ ਲਈ ਬਹੁਤ ਔਖਾ ਹੋ ਰਿਹਾ ਹੈ।ਯਾਤਰੀਆਂ ਦਾ ਕਹਿਣਾ ਹੈ ਕਿ ਏਅਰਲਾਈਨ ਵੱਲੋਂ ਸਮੇਂ ਸਿਰ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਜਿਸ ਨਾਲ ਮੁਸ਼ਕਿਲ ਹੋਰ ਵੱਧ ਜਾਂਦੀ ਹੈ।ਪਾਇਲਟਾਂ ਦੀ ਘਾਟ ਬਣੀ ਵੱਡੀ ਸਮੱਸਿਆਇੰਡੀਗੋ ਦੇ ਬੇੜੇ ਵਿੱਚ ਦੇਸ਼ ਭਰ ਵਿੱਚ ਸੈਂਕੜੇ ਉਡਾਣਾਂ ਰੋਜ਼ਾਨਾ ਚੱਲਦੀਆਂ ਹਨ, ਪਰ ਪਿਛਲੇ ਕੁਝ ਦਿਨਾਂ ਤੋਂ ਪਾਇਲਟ ਉਪਲਬਧ ਨਾ ਹੋਣ ਕਾਰਨ ਕੰਮਕਾਜ ‘ਤੇ ਵੱਡਾ ਅਸਰ ਪੈ ਰਿਹਾ ਹੈ। ਕੁਝ ਪਾਇਲਟ ਛੁੱਟੀ ‘ਤੇ ਹਨ ਅਤੇ ਕੁਝ ਹੋਰ ਸ਼ਡਿਊਲ ਕਰਕੇ ਹਾਜ਼ਰ ਨਹੀਂ ਹੋ ਪਾ ਰਹੇ। ਨਤੀਜਾ ਇਹ ਨਿਕਲਿਆ ਕਿ ਸ਼ੁੱਕਰਵਾਰ ਨੂੰ ਵੀ ਕਈ ਉਡਾਣਾਂ ਆਖ਼ਰੀ ਵੇਲੇ ਰੱਦ ਕਰਨੀਆਂ ਪਈਆਂ, ਜਿਸ ਕਰਕੇ ਯਾਤਰੀਆਂ ਵਿੱਚ ਨਾਰਾਜ਼ਗੀ ਵੱਧ ਰਹੀ ਹੈ।
SikhDiary