ਮਿਡ-ਡੇਅ ਮੀਲ ਸੋਸਾਇਟੀ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਦੇ ਤਹਿਤ ਮਿਡ-ਡੇਅ ਮੀਲ ਮੀਨੂ ’ਚ ਕੀਤੇ ਮਹੱਤਵਪੂਰਨ ਬਦਲਾਅ

ਲੁਧਿਆਣਾ : ਮਿਡ-ਡੇਅ ਮੀਲ ਸੋਸਾਇਟੀ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਦੇ ਤਹਿਤ ਸਰਕਾਰੀ ਸਕੂਲਾਂ ਵਿੱਚ ਪਰੋਸੇ ਜਾਣ ਵਾਲੇ ਹਫਤਾਵਾਰੀ ਮਿਡ-ਡੇਅ ਮੀਲ ਮੀਨੂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ 1 ਦਸੰਬਰ ਤੋਂ 31 ਦਸੰਬਰ ਤੱਕ ਲਾਗੂ ਰਹਿਣਗੇ। ਇਸਦਾ ਉਦੇਸ਼ ਵਿਦਿਆਰਥੀਆਂ ਨੂੰ ਵਧੇਰੇ ਸੰਤੁਲਿਤ, ਵਿਭਿੰਨ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਨ੍ਹਾਂ ਦੀ ਸਿਹਤ ਅਤੇ ਪੋਸ਼ਣ ਪੱਧਰ ਵਿੱਚ ਸਕਾਰਾਤਮਕ ਸੁਧਾਰ ਹੋ ਸਕੇ।ਸਿੱਖਿਆ ਵਿਭਾਗ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਸਕੂਲਾਂ ਵਿੱਚ ਖਾਣਾ ਵਿਦਿਆਰਥੀਆਂ ਨੂੰ ਲਾਈਨ ਵਿੱਚ ਬਿਠਾ ਕੇ ਪਰੋਸਿਆ ਜਾਵੇਗਾ। ਇਸ ਸਾਰੇ ਪ੍ਰਬੰਧਨ ਦੀ ਜ਼ਿੰਮੇਵਾਰੀ ਮਿਡ-ਡੇ ਮੀਲ ਇੰਚਾਰਜ ਕੋਲ ਹੋਵੇਗੀ। ਸਰਕਾਰ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਰਾਜ ਦੇ ਹਰ ਸਕੂਲ ਨੂੰ ਨਿਰਧਾਰਤ ਹਫ਼ਤਾਵਾਰੀ ਮੀਨੂ ਦੇ ਅਨੁਸਾਰ ਹੀ ਖਾਣਾ ਤਿਆਰ ਕਰਨਾ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਉਲੰਘਣਾ ਪਾਈ ਜਾਣ ‘ਤੇ ਉਸਦੀ ਜ਼ਿੰਮੇਵਾਰੀ ਸਬੰਧਤ ਸਕੂਲ ਦੀ ਹੋਵੇਗੀ।ਨਵਾਂ ਮਿਡ-ਡੇਅ ਮੀਲ ਮੀਨੂ (1 ਤੋਂ 31 ਦਸੰਬਰ)