ਇਸ ਸ਼ਹਿਰ ‘ਚ ਭਲਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਰਹੇਗੀ ਬੰਦ

ਰਾਹੋਂ: 66 ਕੇ.ਵੀ ਸਬ-ਸਟੇਸ਼ਨ ਰਾਹੋਂ ਤੋਂ ਚੱਲਣ ਵਾਲੀ ਬਾਰੀਸੀਅਨ ਫੀਡਰ ਲਾਈਨ ਦੇ ਨਿਰਧਾਰਤ ਰੱਖ-ਰਖਾਅ ਦੌਰਾਨ ਜ਼ਰੂਰੀ ਮੁਰੰਮਤ ਕਰਨ ਲਈ, ਰਾਹੋਂ ਸਬ-ਡਵੀਜ਼ਨ ਅਧੀਨ 11 ਕੇ.ਵੀ ਬਾਰੀਸੀਅਨ ਫੀਡਰ ਦੀਆਂ ਮੋਟਰਾਂ ਨੂੰ ਬਿਜਲੀ ਸਪਲਾਈ ਬਲਕੇ, ਬੁੱਧਵਾਰ, 3 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ । ਇਸ ਦੀ ਜਾਣਕਾਰੀ ਰਾਹੋਂ ਸਬ-ਸਟੇਸ਼ਨ ਦੇ ਸਬ-ਡਵੀਜ਼ਨਲ ਅਫ਼ਸਰ ਪਰਵੇਸ਼ ਤਨੇਜਾ ਰਾਹੋਂ ਨੇ ਦਿੱਤੀ।