ਧਨੋਆ ਸੈਨਾ ਮੁਖੀਆਂ ਦੀ ਕਮੇਟੀ ਦੇ ਚੇਅਰਮੈਨ ਨਿਯੁਕਤ

ਭਾਰਤੀ ਹਵਾਈ ਸੈਨਾ ਮੁਖੀ ਬੀਐੱਸ ਧਨੋਆ ਨੇ ਸੇਵਾਮੁਕਤ ਹੋ ਰਹੇ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਤੋਂ ਅੱਜ ਚੀਫ’ਜ਼ ਆਫ ਸਟਾਫ ਕਮੇਟੀ ਦੇ ਚੇਅਰਮੈਨ ਦਾ ਬੈਟਨ ਹਾਸਲ ਕੀਤਾ। ਐਡਮਿਰਲ ਲਾਂਬਾ ਸ਼ੁੱਕਰਵਾਰ ਨੂੰ ਸੇਵਾਮੁਕਤ ਹੋ ਰਹੇ ਹਨ। ਏਅਰ ਚੀਫ ਮਾਰਸ਼ਲ ਬੀਰੇਂਦਰ ਸਿੰਘ ਧਨੋਆ 31 ਮਈ ਤੋਂ ਕਮੇਟੀ ਦਾ ਅਹੁਦਾ ਸੰਭਾਲਣਗੇ।