ਅੰਮ੍ਰਿਤਧਾਰੀ ਵਕੀਲ ਨੂੰ ਕ੍ਰਿਪਾਨ ਕਾਰਨ ਸੁਪਰੀਮ ਕੋਰਟ ’ਚ ਜਾਣ ਤੋਂ ਰੋਕਿਆ, ਸਿੱਖਾਂ ’ਚ ਰੋਸ

ਹਾਲੇ ਤੱਕ ਤਾਂ ਸਿਰਫ਼ ਅਮਰੀਕਾ, ਕੈਨੇਡਾ ਜਿਹੇ ਪੱਛਮੀ ਦੇਸ਼ਾਂ ਤੋਂ ਅਜਿਹੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਕਿਸੇ ਦਸਤਾਰਧਾਰੀ ਅੰਮ੍ਰਿਤਧਾਰੀ ਵਿਅਕਤੀ ਨੂੰ ‘ਕ੍ਰਿਪਾਨ ਜਾਂ ਸ੍ਰੀਸਾਹਿਬ’ ਕਾਰਨ ਸੁਪਰੀਮ ਕੋਰਟ ਜਾਂ ਕਿਸੇ ਹਵਾਈ ਜਹਾਜ਼ ਦੀ ਉਡਾਣ ਵਿੱਚ ਜਾਣ ਤੋਂ ਵਰਜਿਆ ਗਿਆ ਹੈ ਪਰ ਜੇ ਅਜਿਹੀ ਕੋਈ ਘਟਨਾ ਭਾਰਤ ’ਚ ਵਾਪਰ ਜਾਵੇ, ਤਾਂ ਫਿਰ ਇਹ ਖ਼ਬਰ ਪੜ੍ਹਨ ਵਾਲਾ ਸੋਚਣ ਲਈ ਮਜਬੂਰ ਤਾਂ ਜ਼ਰੂਰ ਹੋਵੇਗਾ। ਜੀ ਹਾਂ, ਇਹ ਸੱਚ ਹੈ – ਭਾਰਤ ਦੀ ਸੁਪਰੀਮ ਕੋਰਟ ਅੰਦਰ ਇੱਕ ਅੰਮ੍ਰਿਤਧਾਰੀ ਵਕੀਲ ਸ੍ਰੀ ਅੰਮ੍ਰਿਤਪਾਲ ਸਿੰਘ ਨੂੰ ਕ੍ਰਿਪਾਨ ਸਮੇਤ ਦਾਖ਼ਲ ਹੋਣ ਤੋਂ ਵਰਜਣ ਦੀ ਘਟਨਾ ਵਾਪਰੀ ਹੈ। ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਦੇਸ਼ ਦੀ ਸਰਬਉੱਚ ਅਦਾਲਤ ਅੰਦਰ ਜਾਣ ਤੋਂ ਸਿਰਫ਼ ਇਸ ਲਈ ਵਰਜਿਆ ਕਿਉਂਕਿ ਉਨ੍ਹਾਂ ਅੰਮ੍ਰਿਤਧਾਰੀ ਹੋਣ ਕਾਰਨ ਸ੍ਰੀਸਾਹਿਬ ਧਾਰਨ ਕੀਤਾ ਹੋਇਆ ਸੀ। ਪੀੜਤ ਵਕੀਲ ਨੇ ਇਸ ਘਟਨਾ ਦੀ ਸ਼ਿਕਾਇਤ ਚੀਫ਼ ਜਸਟਿਸ ਕੋਲ਼ ਕੀਤੀ ਹੈ। ਸੁਪਰੀਮ ਕੋਰਟ ਨੇ ਪੀੜਤ ਵਕੀਲ ਨੂੰ ਇਸ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿਵਾਇਆ ਹੈ। ਇਸ ਘਟਨਾ ਕਾਰਨ ਦੇਸ਼–ਵਿਦੇਸ਼ ਦੇ ਸਿੱਖਾਂ ਵਿੱਚ ਡਾਢਾ ਰੋਸ ਪਾਇਆ ਜਾ ਰਿਹਾ ਹੈ। ਇਹ ਮਾਮਲਾ ਅੱਜ ਉਸ ਵੇਲੇ ਕੁਝ ਖੁੱਲ੍ਹ ਕੇ ਸਾਹਮਣੇ ਆਇਆ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਇਸ ਨੂੰ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧਦੱਸਿਆ ਹੈ। ਉਨ੍ਹਾਂ ਆਖਿਆ ਕਿ ਭਾਰਤ ਦੀ ਅਜ਼ਾਦੀਲਈ 80ਫੀਸਦੀ ਤੋਂ ਵੱਧ ਕੁਰਬਾਨੀਆਂ ਕਰਨ ਵਾਲੇਸਿੱਖਾਂ ਨਾਲ ਅਜਿਹਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾਜਾ ਸਕਦਾ। ਜੱਥੇਦਾਰ ਲੌਂਗੋਵਾਲ ਨੇ ਆਖਿਆ ਕਿ ਇਹ ਆਪਣੇ ਹੀਦੇਸ਼ ਵਿਚ ਬੇਗਾਨਿਆਂ ਵਾਲਾ ਸਲੂਕ ਹੈ। ਉਨ੍ਹਾਂ ਕਿਹਾਕਿ ਦੇਸ਼ ਦੀ ਸਰਬਉੱਚ ਅਦਾਲਤ ਜਿਥੋਂ ਲੋਕਾਂ ਨੂੰਇਨਸਾਫ਼ ਮਿਲਣਾ ਹੈ ਜੇਕਰ ਉਥੇ ਤਾਇਨਾਤਕਰਮਚਾਰੀ ਹੀ ਮਨੁੱਖੀ ਹੱਕਾਂ ਦਾ ਘਾਣ ਕਰਨਗੇ ਤਾਂਫਿਰ ਹੋਰ ਕਿਥੋਂ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈਅਤੇ ਸਭ ਨੂੰ ਪਤਾ ਹੈ ਕਿ ਅੰਮ੍ਰਿਤਧਾਰੀ ਸਿੱਖ ਇਸ ਨੂੰਹਮੇਸ਼ਾਂ ਆਪਣੇ ਅੰਗ-ਸੰਗ ਰੱਖਦੇ ਹਨ। ਉਨ੍ਹਾਂ ਦੇਸ਼ ਦੇਚੀਫ਼ ਜਸਟਿਸ ਤੋਂ ਮੰਗ ਕੀਤੀ ਕਿ ਦੋਸ਼ੀ ਸੁਰੱਖਿਆਕਰਮੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਨਾ ਕਰੇ।