ਪਾਕਿਸਤਾਨੀ ਸਰਕਾਰ ਨੇ ਇੱਕ ਵਾਰ ਫੇਰ ਜਿੱਤਿਆ ਸਿੱਖਾਂ ਦਾ ਦਿਲ

ਪਾਕਿਸਤਾਨ ਸਰਕਾਰ ਵੱਲੋਂ ਸਿੱਖ ਕੌਮ ਤੇ ਤੌਹਫਿਆਂ ਦੀ ਭਰਮਾਰ ਜਾਰੀ ਹੈ। ਪਹਿਲਾਂ ਹੀ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਦੇ ਲਾਘਾਂ ਦੇ ਮੁੱਦਿਆਂ ਪ੍ਰਤੀ ਵਾਹ-ਵਾਹ ਖੱਟ ਚੁੱਕੀ ਹੈ ਅਤੇ ਹੁਣ ਫਿਰ ਤੋਂ ਸਿੱਖ ਕੌਮ ਨੂੰ ਵੱਡਾ ਤੌਹਫਾ ਦੇਣ ਬਾਰੇ ਕਹਿ ਰਹੀ ਹੈ। ਇਹ ਤੌਹਫ਼ਾ ਹੈ, ਜਮਰੌਦ ਇਲਾਕੇ ਵਿੱਚ ਹਰੀ ਸਿੰਘ ਨਲੂਆ ਦਾ ਘਰ। ਜਿਸ ਨੂੰ ਸੰਨ 1822 ਵਿੱਚ ਨਲੂਆ ਵੱਲੋਂ ਇਹ ਇਹ ਬਣਾਇਆ ਗਿਆ ਸੀ, ਪਾਕਿਸਤਾਨ ਦੀ ਸਰਕਾਰ ਅਜਾਇਬ ਘਰ ਵਜੋਂ ਵਿਕਸਿਤ ਕਰ ਰਹੀ ਹੈ। ਜਿਸ ਦੀ ਰੱਖ-ਰਖਾਵ ਮਹਿਮੂਦ ਖਾਨ ਨੂੰ ਸੌਂਪੀ ਗਈ ਹੈ। ਇੱਥੇ ਦਸਣਯੋਗ ਹੈ ਕਿ ਇਹ ਕਿਲਾ ਨੁਮਾ ਘਰ ਜਿਸ ਨੂੰ ਹਰੀ ਸਿੰਘ ਨਲੂਆ ਵੱਲੋ ਬਣਾਇਆ ਗਿਆ ਸੀ। ਜਿਸ ਦੀ ਕਾਫ਼ੀ ਜਮੀਨ ਹੈ। ਜਿਸ ਨੂੰ ਅੰਗ੍ਰੇਜਾਂ ਵੱਲੋਂ ਵੀ ਇਸ ਦੀ ਉਸਾਰੀ ਕੀਤੀ ਗਈ ਸੀ। ਹੁਣ ਪਾਕਿਸਤਾਨੀ ਸਰਕਾਰ ਵੱਲੋਂ ਇਸਨੂੰ ਅਜਾਇਬ ਘਰ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਸੈਲਾਨੀਆਂ ਦੇ ਦੇਖਣ ਲਈ ਖੋਲਿਆ ਜਾਵੇਗਾ। ਇੱਥੇ ਦਸਣਯੋਗ ਹੈ ਕਿ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਵਿੱਚ ਮੁੱਖ ਸੈਨਾਪਤੀ ਰਹੇ ਸਨ। ਹਰੀ ਸਿੰਘ ਨਲੂਆ ਇੱਕ ਅਜਿਹੀ ਸ਼ਖ਼ਸੀਅਤ ਸਨ। ਜਿਨ੍ਹਾਂ ਨੇ ਪਾਕਿਸਤਾਨ ਅਤੇ ਅਫਗਾਨੀਸਤਾਨ ਨੂੰ ਤੋੜਨ ਵਾਲ਼ੇ ਖੈਬਰ ਦਰੇ ਨੂੰ ਪਾਰ ਕੀਤਾ ਸੀ। ਸਿੱਖ ਕੌਮ ਵੀਰ, ਬਹਾਦੁਰ, ਯੋਧਿਆਂ ਦੀ ਕੌਮ ਹੈ, ਇਸ ਕੌਮ ਵਿਚ ਸਿੱਖ ਕੌਮ ਦੇ ਮਹਾਨ ਯੋਧਿਆਂ ਵਿਚ ਇੱਕ ਨਾਮ ਸਰਦਾਰ ਹਰਿ ਸਿੰਘ ਨਲਵੇ ਦਾ ਵੀ ਹੈ। ਹਰਿ ਸਿੰਘ ਨਲਵਾ ਦੇ ਨਾਮ ਨੂੰ ਸੁਣਦਿਆਂ ਹੀ ਦੁਸ਼ਮਣ ਡਰ ਨਾਲ ਕੰਬ ਜਾਂਦੇ ਸਨ। ਹਰੀ ਸਿੰਘ ਨਾਲ ਟਕਰਾਉਣ ਦੀ ਹਿੰਮਤ ਕਰਨਾ ਹੀ ਬਹੁਤ ਵੱਡੀ ਗੱਲ ਸੀ। ਹਰੀ ਸਿੰਘ ਨੇ ਜਿਸ ਵੀ ਇਲਾਕੇ ਤੇ ਫਤਹਿ ਹਾਸਿਲ ਕੀਤੀ ਉਥੇ ਦੀ ਜਨਤਾ ਬਿਨਾ ਕਿਸੇ ਡਰ ਤੋਂ, ਬਿਨਾ ਕਿਸੀ ਫਿਕਰ ਤੋਂ ਰਹਿਣ ਲੱਗ ਪੈਂਦੀ ਸੀ। ਚੋਰੀ, ਲੁੱਟਮਾਰ, ਡਕੈਤੀ ਆਦਿ ਨੂੰ ਖ਼ਤਮ ਕਰਕੇ ਸਿੱਖ ਧਰਮ ਦਾ ਝੰਡਾ ਲਹਿਰਾਇਆ, ਜਿਥੇ ਸਭ ਧਰਮ ਬਿਨਾ ਕਿਸੀ ਡਰ ਦੇ ਰਹਿੰਦੇ ਸਨ।