ਲੁਧਿਆਣਾ ਸ਼ਹਿਰ ਦੇ ਮੁੱਖ ਬੱਸ ਅੱਡੇ ਦੇ ਸੰਚਾਲਨ ’ਚ ਹੋਇਆ ਵੱਡਾ ਬਦਲਾਵ
ਲੁਧਿਆਣਾ : ਸ਼ਹਿਰ ਦੇ ਮੁੱਖ ਬੱਸ ਅੱਡੇ ਦੇ ਸੰਚਾਲਨ ਵਿੱਚ ਇੱਕ ਵੱਡਾ ਬਦਲਾਵ ਹੋਇਆ ਹੈ। ਅੱਜ ਤੋਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਬੱਸ ਅੱਡਾ ਪ੍ਰਬੰਧ ਨੂੰ ਪ੍ਰਾਈਵੇਟ ਕੰਪਨੀ ਅਰਜੁਨ ਯਾਦਵ ਐਂਡ ਕੰਪਨੀ ਨੂੰ ਸੌਂਪ ਦਿੱਤਾ ਗਿਆ ਹੈ। ਸਰਕਾਰ ਕੋਲ ਲੋੜੀਂਦੇ ਕਰਮਚਾਰੀ ਨਾ ਹੋਣ ਕਾਰਨ ਪਿਛਲੇ ਚਾਰ ਸਾਲਾਂ ਤੋਂ ਬੱਸ ਅੱਡਿਆਂ ਦੀ ਕਲੈਕਸ਼ਨ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਸੀ। ਹੁਣ ਨਵੇਂ ਪ੍ਰਬੰਧ ਨਾਲ ਸਰਕਾਰ ਨੂੰ ਹਰ ਮਹੀਨੇ ਲਗਭਗ 52 ਲੱਖ ਰੁਪਏ ਦੀ ਆਮਦਨ ਪੈਦਾ ਕਰੇਗੀ।ਬੱਸ ਅੱਡੇ ਦੇ ਜੀ.ਐਮ. ਨਵਰਾਜ ਬਾਤਿਸ਼ ਨੇ ਦੱਸਿਆ ਕਿ ਬੱਸ ਅੱਡੇ ਦੀਆਂ ਫੀਸਾਂ ਲਈ ਇੱਕ ਔਨਲਾਈਨ ਬੋਲੀ ਪ੍ਰਕਿਰਿਆ ਕੀਤੀ ਗਈ ਸੀ, ਜਿਸ ਵਿੱਚ ਅਰਜੁਨ ਯਾਦਵ ਕੰਪਨੀ ਨੇ ਸਭ ਤੋਂ ਵੱਧ ਬੋਲੀ ਲਗਾਈ ਅਤੇ ਨਿਯਮਤ ਰੂਪ ਤੋਂ ਸਫਲ ਰਹੀ। ਇਸ ਤੋਂ ਬਾਅਦ ਸਰਕਾਰ ਨੇ ਕੰਪਨੀ ਨੂੰ ਛੇ ਮਹੀਨਿਆਂ ਲਈ ਅੱਡਾ ਫੀਸ ਦਾ ਠੇਕਾ ਲਗਭਗ 52 ਲੱਖ ਰੁਪਏ ਪ੍ਰਤੀ ਮਹੀਨਾ ਦਿੱਤਾ ਹੈ। ਕੰਪਨੀ ਨੇ ਸਰਕਾਰ ਨੂੰ ਦੋ ਮਹੀਨਿਆਂ ਦੀ ਐਡਵਾਂਸ ਰਕਮ ਲਗਭਗ 1 ਕਰੋੜ 4 ਲੱਖ ਰੁਪਏ ਪਹਿਲਾਂ ਹੀ ਦੇ ਦਿੱਤੀ ਹੈ। ਹੁਣ ਤੋਂ ਬੱਸ ਅੱਡੇ ਵਿੱਚ ਦਾਖਲ ਹੋਣ ਵਾਲੀ ਹਰ ਬੱਸ ਨੂੰ ਲਗਭਗ 130 ਰੁਪਏ ਐਂਟਰੀ ਫੀਸ ਦੇਣੀ ਪਵੇਗੀ। ਹੁਣ ਤੋਂ ਬੱਸ ਅੱਡੇ ਵਿੱਚ ਦਾਖਲ ਹੋਣ ਵਾਲੀ ਹਰ ਬੱਸ ਨੂੰ ਲਗਭਗ 130 ਰੁਪਏ ਐਂਟਰੀ ਫੀਸ ਦੇਣੀ ਪਵੇਗੀ। ਲੁਧਿਆਣਾ ਬੱਸ ਸਟੈਂਡ ‘ਤੇ ਰੋਜ਼ਾਨਾ ਲਗਭਗ 1400 ਬੱਸਾਂ ਆਉਂਦੀਆਂ-ਜਾਂਦੀਆਂ ਹਨ, ਜਿਸ ਨਾਲ ਨਾ ਸਿਰਫ਼ ਕੰਪਨੀ, ਸਗੋਂ ਪੰਜਾਬ ਸਰਕਾਰ ਨੂੰ ਵੀ ਆਮਦਨ ਵਿੱਚ ਸਿੱਧਾ ਲਾਭ ਹੋਵੇਗਾ।
SikhDiary